ਮਲਟੀਪਰਪਜ਼ ਹੈਲਥ ਵਰਕਰਾਂ ਵੱਲੋਂ ਮੁਜ਼ਾਹਰਾ ਅੱਜ
ਸਿਹਤ ਵਿਭਾਗ ਦੇ ਮਲਟੀਪਰਪਜ਼ ਕੇਡਰ ਵੱਲੋਂ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਸਿਹਤ ਵਿਭਾਗ ਦੇ ਦੋਵੇਂ ਡਾਇਰੈਕਟਰ ਸਾਹਿਬਾਨ ਵਲੋਂ ਕੀਤੀ ਜਾ ਅਣਦੇਖੀ ਦੇ ਰੋਸ ਵਜੋਂ ਉਕਤ ਮੁਲਾਜ਼ਮ ਜਥੇਬੰਦੀ ਮਲਟੀਪਰਪਜ਼ ਹੈਲਥ ਐਂਪਲਾਈਜ਼ ਮੇਲ ਫੀਮੇਲ ਯੂਨੀਅਨ ਪੰਜਾਬ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਅਵਤਾਰ...
Advertisement
ਸਿਹਤ ਵਿਭਾਗ ਦੇ ਮਲਟੀਪਰਪਜ਼ ਕੇਡਰ ਵੱਲੋਂ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਸਿਹਤ ਵਿਭਾਗ ਦੇ ਦੋਵੇਂ ਡਾਇਰੈਕਟਰ ਸਾਹਿਬਾਨ ਵਲੋਂ ਕੀਤੀ ਜਾ ਅਣਦੇਖੀ ਦੇ ਰੋਸ ਵਜੋਂ ਉਕਤ ਮੁਲਾਜ਼ਮ ਜਥੇਬੰਦੀ ਮਲਟੀਪਰਪਜ਼ ਹੈਲਥ ਐਂਪਲਾਈਜ਼ ਮੇਲ ਫੀਮੇਲ ਯੂਨੀਅਨ ਪੰਜਾਬ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਅਵਤਾਰ ਸਿੰਘ ਗੰਢੂਆਂ, ਬਰਨਾਲਾ ਦੇ ਪ੍ਰਧਾਨ ਹਰਜਿੰਦਰ ਸਿੰਘ ਕੱਟੂ, ਮਾਲੇਰਕੋਟਲਾ ਦੇ ਪ੍ਰਧਾਨ ਨਿਗਾਹੀ ਰਾਮ, ਸੂਬਾਈ ਆਗੂ ਬਲਜਿੰਦਰ ਸਿੰਘ ਬਰਨਾਲਾ, ਦਲਜੀਤ ਢਿੱਲੋਂ, ਗੁਰਪ੍ਰੀਤ ਕਿਲ੍ਹਾ, ਕੁਲਵਿੰਦਰ ਸਿੱਧੂ, ਰਵਿੰਦਰ ਸਰਮਾ ਅਤੇ ਹੋਰ ਆਗੂਆਂ ਦੀ ਅਗਵਾਈ ਹੇਠ ਤਿੰਨੇ ਜ਼ਿਲ੍ਹਿਆਂ ਦੀ ਲੀਡਰਸ਼ਿਪ ਵਲੋਂ ਮੀਟਿੰਗ ਕੀਤੀ ਗਈ ਜਿਸ ਸੂਬਾਈ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ਹਾਜ਼ਰ ਸਨ। ਇਸ ਮੌਕੇ 24 ਜੁਲਾਈ ਨੂੰ ਸਿਹਤ ਵਿਭਾਗ ਦੇ ਮੁੱਖ ਦਫ਼ਤਰ, ਸੈਕਟਰ 34-ਏ ਚੰਡੀਗੜ੍ਹ ਵਿੱਚ ਕੀਤੇ ਜਾ ਰਹੇ ਰੋਸ ਮੁਜ਼ਾਹਰੇ ਲਈ ਡਿਊਟੀਆਂ ਲਗਾਈਆਂ ਗਈਆਂ।
Advertisement
Advertisement
×