ਵਿਧਾਇਕ ਨੇ ‘ਆਪ’ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ
ਹਲਕਾ ਮਾਲੇਰਕੋਟਲਾ ਦੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਜ਼ੋਨ ਕੁਠਾਲਾ ਤੋਂ ਕ੍ਰਮਵਾਰ ਉਮੀਦਵਾਰ ਕਰਮਜੀਤ ਸਿੰਘ ਮਾਨ ਕੁਠਾਲਾ ਅਤੇ ਰਾਜਵਿੰਦਰ ਕੌਰ ਦੇ ਹੱਕ ਵਿੱਚ ਪਿੰਡ ਸੇਰਗੜ੍ਹ ਚੀਮਾ ਅਤੇ ਕੁਠਾਲਾ ਵਿੱਚ ਚੋਣ...
ਹਲਕਾ ਮਾਲੇਰਕੋਟਲਾ ਦੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਜ਼ੋਨ ਕੁਠਾਲਾ ਤੋਂ ਕ੍ਰਮਵਾਰ ਉਮੀਦਵਾਰ ਕਰਮਜੀਤ ਸਿੰਘ ਮਾਨ ਕੁਠਾਲਾ ਅਤੇ ਰਾਜਵਿੰਦਰ ਕੌਰ ਦੇ ਹੱਕ ਵਿੱਚ ਪਿੰਡ ਸੇਰਗੜ੍ਹ ਚੀਮਾ ਅਤੇ ਕੁਠਾਲਾ ਵਿੱਚ ਚੋਣ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਹੁਤ ਜਲਦ ਔਰਤਾਂ ਨੂੰ 1100 ਰੁਪਏ ਪ੍ਰਤੀ ਮਹੀਨਾ ਵਾਲਾ ਆਪਣਾ ਵਾਅਦਾ ਵੀ ਪੂਰਾ ਕਰ ਰਹੀ ਹੈ। ਵਿਧਾਇਕ ਰਹਿਮਾਨ ਨੇ ਅੱਗੇ ਕਿਹਾ ਕਿ ਰਹਿੰਦੇ ਇਕ ਸਾਲ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਵਿਕਾਸ ਦੇ ਕੰਮਾਂ ਦੀ ਰਫਤਾਰ ਨੂੰ ਤੇਜ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਲ੍ਹਾ ਪ੍ਰੀਸਦ ਅਤੇ ਬਲਾਕ ਸੰਮਤੀ ਚੋੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਵੋਟ ਪਾਉਣ ਤਾਂ ਜੋ ਪਿੰਡਾਂ ਨੂੰ ਹੋਰ ਗਰਾਂਟਾ ਮਿਲ ਸਕਣ। ਚੇਅਰਮੈਨ ਕਰਮਜੀਤ ਸਿੰਘ ਮਾਨ ਕੁਠਾਲਾ ਨੇ ਹਾਜਰ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਸਰਪੰਚ ਜੁਗਰਾਜ ਸਿੰਘ ਚੀਮਾ, ਚਰਨਜੀਤ ਸਿੰਘ ਚੰਨਾ, ਸਰਪੰਚ ਅਮਨਦੀਪ ਸਿੰਘ ਬਧਰਾਵਾਂ, ਆੜ੍ਹਤੀਆ ਰਾਮਿੰਦਰ ਸਿੰਘ ਮਾਨ, ਸਿਕੰਦਰ ਸਿੰਘ ਚੀਮਾ, ਪੰਚ ਜਗਦੀਪ ਸਿੰਘ, ਬੀਰਾ ਸੰਧੂ ਕੁਠਾਲਾ ਆਦਿ ਹਾਜ਼ਰ ਸਨ।

