ਵਿਧਾਇਕ ਭਰਾਜ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਹਰੇ ਚਾਰੇ ਤੇ ਰਾਸ਼ਨ ਦੇ 5 ਟਰੱਕ ਅਤੇ 3 ਟਰਾਲੀਆਂ ਲੈ ਕੇ ਪਹੁੰਚੇ
ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਆਪਣੀ ਸਮੁੱਚੀ ਟੀਮ ਅਤੇ ਆਪਣੇ ਪਿੰਡ ਲੱਖੇਵਾਲ ਵਾਸੀਆਂ ਦੇ ਸਹਿਯੋਗ ਨਾਲ ਹੜ੍ਹ੍ਵ ਪ੍ਰਭਾਵਿਤ ਇਲਾਕਿਆ ਲਈ ਚਾਰੇ ਅਤੇ ਰਾਸ਼ਨ ਦੇ ਪੰਜ ਟਰੱਕ ਅਤੇ ਤਿੰਨ ਟਰਾਲੀਆ ਲੈ ਕੇ ਸੁਲਤਾਨਪੁਰ ਲੋਧੀ ਇਲਾਕੇ ਵਿੱਚ ਪਹੁੰਚੇ ਅਤੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨਾਲ ਹੜ੍ਹ੍ਵ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ।
ਉਨ੍ਹਾ ਦੱਸਿਆ ਕਿ ਉਹ ਆਪਣੇ ਪਿੰਡ ਲੱਖੇਵਾਲ ਅਤੇ ਇਲਾਕੇ ਦੀ ਸਮੁੱਚੀ ਆਪ ਟੀਮ ਦੇ ਸਹਿਯੋਗ ਨਾਲ ਰਾਸ਼ਨ ਅਤੇ ਪਸੂਆ ਲਈ ਚਾਰਾ ਲੈ ਕੇ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਪਹੁੰਚੇ ਹਨ। ਉਨ੍ਹਾਂ ਸਭ ਨੂੰ ਵੀ ਅਪੀਲ ਕੀਤੀ ਕਿ ਇਸ ਸੰਕਟ ਦੀ ਘੜੀ ਵਿੱਚ ਇੱਕਜੁੱਟ ਹੋ ਕੇ ਹੜ੍ਹ ਪੀੜਤ ਪਰਿਵਾਰਾਂ ਦੀ ਵੱਧ ਤੋ ਵੱਧ ਮੱਦਦ ਕੀਤੀ ਜਾਵੇ।
ਉਨ੍ਹਾਂ ਇਸ ਤੋਂ ਪਹਿਲਾ ਵੀ ਆਪਣੇ ਇੱਕ ਮਹੀਨੇ ਦੀ ਤਨਖਾਹ ਹੜ੍ਹ੍ਵ ਪੀੜਤਾਂ ਲਈ ਦਾਨ ਕੀਤੀ ਸੀ ਅਤੇ ਇਸ ਤੋਂ ਅੱਗੇ ਹੋਰ ਵੀ ਮੱਦਦ ਭੇਜਦੇ ਰਹਿਣ ਦਾ ਐਲਾਨ ਕੀਤਾ। ਉਨ੍ਹਾਂ ਇਸ ਮਦਦ ਲਈ ਸਮੂਹ ਵਰਕਰ ਸਾਥੀਆਂ ਅਤੇ ਪਿੰਡ ਲੱਖੇਵਾਲ ਦੇ ਐਨਆਰਆਈ (NRI) ਭਰਾਵਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਜਗਸੀਰ ਸਿੰਘ ਝਨੇੜੀ, ਵਿਕਰਮ ਸਿੰਘ ਨਕਟੇ, ਲਖਵਿੰਦਰ ਸਿੰਘ ਫੱਗੂਵਾਲਾ , ਗੁਰਪ੍ਰੀਤ ਸਿੰਘ ਫੱਗੂਵਾਲਾ, ਬਿੱਕਰ ਸਿੰਘ,ਹਰਜੀਤ ਬਖੋਪੀਰ,ਸੁਖਮਨ ਬਾਲਦ,ਗੁਰਪ੍ਰੀਤ ਸਿੰਘ ਚੰਨੋ, ਸੁਖਵਿੰਦਰ ਸਿੰਘ ਸੁੱਖਾ, ਚਮਕੌਰ ਸਿੰਘ ਖੇੜੀ ਚੰਦਵਾਂ ਅਤੇ ਕ੍ਰਿਸਨ ਲਾਲ ਵਿੱਕੀ ਆਦਿ ਆਪ ਆਗੂ ਹਾਜ਼ਰ ਸਨ।