ਮਾਲੇਰਕੋਟਲਾ: ਪੁਲੀਸ ਵੱਲੋਂ ਮਿਨੀ ਕੰਟਰੋਲ ਰੁੂਮ ਸਥਾਪਤ
ਹੰਗਾਮੀ ਹਾਲਾਤ ਵਿੱਚ ਤੁਰੰਤ ਪੁਲੀਸ ਸਹਾਇਤਾ ਮਿਲੇਗੀ: ਐੱਸਐੱਸਪੀ
Advertisement
ਲੋਕਾਂ ਦੀ ਸੁਰੱਖਿਆ, ਵਾਹਨ ਚਾਲਕਾਂ ਦੀ ਸਹੂਲਤ ਅਤੇ ਹੰਗਾਮੀ ਹਾਲਾਤ ਵਿੱਚ ਤੁਰੰਤ ਪੁਲੀਸ ਸਹਾਇਤਾ ਦੇਣ ਲਈ ਮਾਲੇਰਕੋਟਲਾ ਪੁਲੀਸ ਵੱਲੋਂ ਸਥਾਨਕ ਟਰੱਕ ਯੂਨੀਅਨ ਨੇੜੇ ਸ਼ਿਵ ਮੰਦਿਰ ਕੋਲ ਉਦਯੋਗਪਤੀਆਂ ਦੇ ਸਹਿਯੋਗ ਨਾਲ ਸਥਾਪਤ ਕੀਤੇ ਮਿਨੀ ਕੰਟਰੋਲ ਰੂਮ ਦਾ ਉਦਘਾਟਨ ਅੱਜ ਐੱਸਐੱਸਪੀ ਗਗਨਅਜੀਤ ਸਿੰਘ ਨੇ ਕੀਤਾ। ਇਸ ਕੰਟਰੋਲ ਰੂਮ ਦੀ ਸਥਾਪਨਾ ਨੂੰ ਵਧ ਰਹੀ ਟਰੈਫਿਕ, ਐਮਰਜੈਂਸੀ ਹਾਲਾਤ ਅਤੇ ਲੋਕਾਂ ਦੀ ਮਦਦ ਲਈ ਜ਼ਿਲ੍ਹਾ ਪੁਲੀਸ ਦਾ ਇਕ ਅਹਿਮ ਕਦਮ ਦੱਸਦਿਆਂ ਐੱਸਐੱਸਪੀ ਨੇ ਕਿਹਾ ਕਿ ਇਸ ਨਾਲ ਜਨਤਾ ਨੂੰ ਤੁਰੰਤ ਪੁਲੀਸ ਅਤੇ ਸੜਕ ਸੁਰੱਖਿਆ ਸੇਵਾਵਾਂ ਮਿਲਣਗੀਆਂ ਅਤੇ ਰੋਜ਼ਾਨਾ ਟਰੈਫਿਕ ਦੀ ਨਿਗਰਾਨੀ, ਹਾਦਸੇ ਜਾਂ ਹੋਰ ਐਮਰਜੈਂਸੀ ਹਾਲਾਤ ਵਿੱਚ ਤੁਰੰਤ ਕਾਰਵਾਈ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਟਰੈਫਿਕ ਜਾਂ ਸੜਕ ਸੁਰੱਖਿਆ ਸਬੰਧੀ ਕਿਸੇ ਵੀ ਤਰ੍ਹਾਂ ਦੀ ਮਦਦ ਵੇਲੇ 24 ਘੰਟੇ ਚਾਲੂ ਰਹਿੰਦੇ ਐਮਰਜੈਂਸੀ ਨੰਬਰ 112 ’ਤੇ ਤੁਰੰਤ ਸੰਪਰਕ ਕੀਤਾ ਜਾਵੇ। ਇਸ ਮੌਕੇ ਡੀਐੱਸਪੀ ਰਣਜੀਤ ਸਿੰਘ, ਉਦਯੋਗਪਤੀ ਸੰਜੀਵ ਕੁਮਾਰ ਕਿੱਟੀ ਚੋਪੜਾ, ਜ਼ਿਲ੍ਹਾ ਉਦਯੋਗਿਕ ਚੈਂਬਰ ਦੇ ਪ੍ਰਧਾਨ ਸੰਜੀਵ ਸੂਦ, ਅਮਰ ਸਿੰਘ, ਵਰੁਣ ਜਿੰਦਲ ਅਤੇ ਡਿੰਪਲ ਗਰਗ ਤੋਂ ਇਲਾਵਾ ਵੱਡੀ ਗਿਣਤੀ ਸਥਾਨਕ ਉਦਯੋਗਪਤੀ ਅਤੇ ਪੁਲੀਸ ਅਧਿਕਾਰੀ ਵੀ ਮੌਜੂਦ ਸਨ।
Advertisement
Advertisement