‘ਪੰਜਾਬ ਉਜਾੜਨ ਵਾਲਿਆਂ ਨੂੰ ਭਜਾਓ ਇੱਕ ਵਾਰ ਬਸਪਾ ਨੂੰ ਅਜਮਾਓ’ ਤਹਿਤ ਮੀਟਿੰਗਾਂ
ਗੁਰਦੀਪ ਸਿੰਘ ਲਾਲੀ
ਸੰਗਰੂਰ, 2 ਜੁਲਾਈ
‘ਪੰਜਾਬ ਨੂੰ ਉਜਾੜਨ ਵਾਲਿਆਂ ਨੂੰ ਭਜਾਓ ਇੱਕ ਵਾਰ ਬਸਪਾ ਨੂੰ ਅਜਮਾਓ’ ਤਹਿਤ ਬਸਪਾ ਵੱਲੋਂ ਵਰਕਰਾਂ ਨੂੰ ਲਾਮਬੰਦ ਕਰਨ ਲਈ ਪਿੰਡ-ਪਿੰਡ ਮੀਟਿੰਗਾਂ ਦਾ ਦੌਰ ਜਾਰੀ ਹੈ। ਬਸਪਾ ਆਗੂਆਂ ਵਲੋਂ ਫਤਿਹਗੜ੍ਹ ਛੰਨਾ, ਅਕੋਈ, ਬਾਲੀਆਂ, ਘਾਬਦਾਂ ਆਦਿ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ ਗਈਆਂ ਅਤੇ ਵਰਕਰਾਂ ਨੂੰ ਪੰਜਾਬ ਸੰਭਾਲੋ ਮੁਹਿੰਮ ਨਾਲ ਜੁੜਨ ਦਾ ਸੱਦਾ ਦਿੱਤਾ ਗਿਆ।
ਮੀਟਿੰਗਾਂ ਦੌਰਾਨ ਸੰਬੋਧਨ ਕਰਦਿਆਂ ਬਸਪਾ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਦੀ ਰਾਜ ਸੱਤਾ ’ਤੇ ਕਾਬਜ਼ ਸਰਕਾਰਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਵਿੱਚ ਧਕੇਲਿਆਂ, ਪੰਜਾਬੀਆਂ ਸਿਰ ਕਰਜੇ ਦੀ ਪੰਡ ਚੜਾਈ, ਬੇਰੁਜ਼ਗਾਰੀ ਕਰਕੇ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ਾਂ ਵਿੱਚ ਰੁਜ਼ਗਾਰ ਦੀ ਭਾਲ ਵਿੱਚ ਗਏ, ਮਹਿੰਗਾਈ ਦੀ ਮਾਰ,ਭਰਿਸ਼ਟਾਚਾਰ ਵਿੱਚ ਲਿਪਤ, ਗੈਂਗਸਟਰਵਾਦ ਵਿੱਚ ਜਕੜਿਆ ਹੋਇਆ ਪੰਜਾਬ, ਫਿਰਕਾਪ੍ਰਸਤੀ, ਭੁੱਖਮਰੀ ਆਦਿ ਅਲਾਮਤਾਂ ਦਿੱਤੀਆਂ। ਉਨ੍ਹਾਂ 2027 ਵਿੱਚ ਬਹੁਜਨ ਸਮਾਜ ਪਾਰਟੀ ਨੂੰ ਇੱਕ ਮੌਕਾ ਦੇਣ ਦੀ ਮੰਗ ਕੀਤੀ ਤਾਂ ਜੋ ਪੰਜਾਬ ਨੂੰ ਉਜਾੜਨ ਵਾਲਿਆਂ ਨੂੰ ਭਜਾਇਆ ਜਾ ਸਕੇ ਅਤੇ ਪੰਜਾਬ ਦੀ ਜਵਾਨੀ ਕਿਸਾਨੀ ਨੂੰ ਬਚਾਇਆ ਜਾ ਸਕੇ। ਇਸ ਮੌਕੇ ਗੁਰਮੇਲ ਸਿੰਘ ਰੰਗੀਲਾ ਹਲਕਾ ਮੀਤ ਪ੍ਰਧਾਨ, ਸੂਬੇਦਾਰ ਰਣਧੀਰ ਸਿੰਘ ਨਾਗਰਾ ਜਿਲਾ ਇੰਚਾਰਜ, ਦਰਸ਼ਨ ਨਦਾਮਪੁਰ ਹਲਕਾ ਪ੍ਰਧਾਨ, ਗੁਰਦੇਵ ਸਿੰਘ ਘਾਬਦਾਂ, ਲਾਭ ਸਿੰਘ ਮੰਗਵਾਲ, ਮਿੱਠਾ ਸਿੰਘ ਬਾਲੀਆ, ਪ੍ਰੀਤਮ ਸਿੰਘ ਛੰਨਾ, ਰੂਪ ਸਿੰਘ, ਦਰਸ਼ਨ ਸਿੰਘ, ਗੁਰਮੇਲ ਸਿੰਘ, ਸਿੰਦਰ ਸਿੰਘ, ਸੁਖਚੈਨ ਸਿੰਘ, ਸ਼ਮਸ਼ੇਰ ਸਿੰਘ ਪੰਮਾ, ਲਾਭ ਸਿੰਘ, ਹਰਬੰਸ ਕੌਰ, ਗੁਰਦੇਵ ਕੌਰ, ਅਮਰ ਕੌਰ, ਕਰਨੈਲ ਕੌਰ, ਸੁਖਜੀਤ ਕੌਰ ਅਤੇ ਪਰਮਜੀਤ ਕੌਰ ਮੌਜੂਦ ਸਨ।