ਬਜ਼ੁਰਗਾਂ ਦੀ ਦੇਖਭਾਲ ਲਈ ਗਠਿਤ ਕਮੇਟੀ ਦੀ ਮੀਟਿੰਗ
ਇਥੇ ਸਹਾਇਕ ਕਮਿਸ਼ਨਰ (ਜ) ਲਵਪ੍ਰੀਤ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਬਜ਼ੁਰਗਾਂ ਦੀ ਦੇਖਭਾਲ ਅਤੇ ਭਲਾਈ ਨਿਯਮ 2012 ਅਧੀਨ ਗਠਿਤ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਕਰਵਾਈ ਗਈ, ਜਿਸ ਵਿੱਚ ਕਮੇਟੀ ਦੇ ਮੈਂਬਰ ਵਜੋਂ ਵੱਖ ਵੱਖ ਵਿਭਾਗਾਂ ਨੇ ਅਤੇ ਸੀਨੀਅਰ ਸਿਟੀਜ਼ਨ ਮੈਂਬਰਾਂ...
ਇਥੇ ਸਹਾਇਕ ਕਮਿਸ਼ਨਰ (ਜ) ਲਵਪ੍ਰੀਤ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਬਜ਼ੁਰਗਾਂ ਦੀ ਦੇਖਭਾਲ ਅਤੇ ਭਲਾਈ ਨਿਯਮ 2012 ਅਧੀਨ ਗਠਿਤ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਕਰਵਾਈ ਗਈ, ਜਿਸ ਵਿੱਚ ਕਮੇਟੀ ਦੇ ਮੈਂਬਰ ਵਜੋਂ ਵੱਖ ਵੱਖ ਵਿਭਾਗਾਂ ਨੇ ਅਤੇ ਸੀਨੀਅਰ ਸਿਟੀਜ਼ਨ ਮੈਂਬਰਾਂ ਰਾਜਕੁਮਾਰ ਅਰੋੜਾ, ਮੋਹਨ ਲਾਲ ਸ਼ਰਮਾ, ਸੁਮਨ ਜ਼ਖਮੀ ਅਤੇ ਚੰਚਲ ਨੇ ਹਿੱਸਾ ਲਿਆ। ਮੀਟਿੰਗ ਵਿੱਚ ਬਜ਼ੁਰਗਾਂ ਨੂੰ ਹਸਪਤਾਲਾਂ ਵਿੱਚ ਸਹੂਲਤਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਆਦੇਸ਼ ਦਿੱਤੇ ਗਏ ਕਿ ਜਿਸ ਤਰ੍ਹਾਂ ਹਸਪਤਾਲਾਂ ਵਿੱਚ ਪਰਚੀ ਲਈ ਵੱਖ ਲਾਈਨ ਉਪਲਬਧ ਹੈ ਉਸੇ ਤਰ੍ਹਾਂ ਮਰੀਜ਼ ਦੇਖਣ ਸਮੇਂ ਵੀ ਦੋ ਲਾਈਨਾਂ ਦਾ ਪ੍ਰਬੰਧ ਕੀਤਾ ਜਾਵੇ। ਬੈਂਕਾਂ ਵਿੱਚ ਬਜ਼ੁਰਗਾਂ ਨੂੰ ਪਹਿਲ ਦੇ ਆਧਾਰ ’ਤੇ ਡੀਲ ਕੀਤੇ ਜਾਣ ਬਾਰੇ ਹਦਾਇਤਾਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਜੇ ਕੋਈ ਬਜ਼ੁਰਗ ਪੈਨਸ਼ਨ ਜਾਂ ਲਾਈਫ ਸਰਟੀਫਿਕੇਟ ਲਈ ਬੈਂਕ ਵਿੱਚ ਆਉਂਦਾ ਹੈ ਤਾਂ ਬੈਂਕ ਦੇ ਕਿਸੇ ਮੁਲਾਜ਼ਮ ਦੀ ਡਿਊਟੀ ਉਨ੍ਹਾਂ ਨੂੰ ਅਸਿਸਟ ਕਰਨ ਲਈ ਲਗਾਈ ਜਾਵੇ। ਨੈਸ਼ਨਲ ਐਲਡਰ ਹੈਲਪਲਾਈਨ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ, ਤਾਂ ਜੋ ਇਸ ਨੰਬਰ ਉਤੇ ਫੋਨ ਕਰ ਕੇ ਬਜ਼ੁਰਗ ਆਪਣੀ ਪੈਨਸ਼ਨ ਜਾਂ ਕਿਸੇ ਹੋਰ ਸਬੰਧੀ ਜਾਣਕਾਰੀ ਲੈ ਸਕਦੇ ਹਨ।

