ਐਂਪਲਾਈਜ਼ ਫੈਡਰੇਸ਼ਨ ਪੀ ਐੱਸ ਪੀ ਸੀ ਐੱਲ (ਚਾਹਲ) ਦੀ ਮੀਟਿੰਗ
ਐਂਪਲਾਈਜ਼ ਫੈਡਰੇਸ਼ਨ ਪੀ ਐੱਸ ਪੀ ਸੀ ਐੱਲ (ਚਾਹਲ) ਦੀ ਸ਼ਹਿਰੀ ਤੇ ਦਿਹਾਤੀ ਸਬ ਡਿਵੀਜ਼ਨ ਦੀ ਜਨਰਲ ਕੌਂਸਲ ਦੀ ਮੀਟਿੰਗ ਵਿਸ਼ੇਸ਼ ਤੌਰ ’ਤੇ ਭਖਦੇ ਮੁੱਦਿਆਂ ’ਤੇ 66 ਕੇ ਵੀ ਗਰਿੱਡ ਲਹਿਰਾਗਾਗਾ ਵਿੱਚ ਹੋਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸੂਬਾਈ ਆਗੂ...
ਐਂਪਲਾਈਜ਼ ਫੈਡਰੇਸ਼ਨ ਪੀ ਐੱਸ ਪੀ ਸੀ ਐੱਲ (ਚਾਹਲ) ਦੀ ਸ਼ਹਿਰੀ ਤੇ ਦਿਹਾਤੀ ਸਬ ਡਿਵੀਜ਼ਨ ਦੀ ਜਨਰਲ ਕੌਂਸਲ ਦੀ ਮੀਟਿੰਗ ਵਿਸ਼ੇਸ਼ ਤੌਰ ’ਤੇ ਭਖਦੇ ਮੁੱਦਿਆਂ ’ਤੇ 66 ਕੇ ਵੀ ਗਰਿੱਡ ਲਹਿਰਾਗਾਗਾ ਵਿੱਚ ਹੋਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸੂਬਾਈ ਆਗੂ ਪੂਰਨ ਸਿੰਘ ਖਾਈ, ਬਲਵਿੰਦਰ ਸਿੰਘ ਬੱਲਰਾਂ, ਰਾਮ ਚੰਦਰ ਸਿੰਘ ਖਾਈ, ਰਾਮਫਲ਼ ਸਿੰਘ ਸਲੇਮਗੜ੍ਹ ਹਾਜ਼ਰ ਹੋਏ। ਜਿਸ ਵਿੱਚ ਪੂਰਨ ਸਿੰਘ ਖਾਈ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੇ ਹੱਕੀ ਮਸਲਿਆਂ ਨੂੰ ਅੱਖੋ-ਪਰੋਖੇਂ ਕਰ ਰੱਖਿਆ ਹੈ, ਜਿਵੇਂ ਕਿ ਆਮ ਆਦਮੀ ਦੀ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ, ਪੰਜਾਬ ਦੇ ਮੁਲਾਜ਼ਮਾਂ ਨੂੰ 6ਵੇਂ ਪੇਅ ਕਮਿਸ਼ਨ ਤਹਿਤ ਹੀ ਤਨਖਾਹ ਲਾਗੂ ਕੀਤੀ ਜਾਵੇਗੀ, ਸਾਰੇ ਮਹਿਕਮਿਆਂ ਵਿੱਚ ਜਿੰਨੀਆਂ ਵੀ ਖਾਲੀ ਅਸਾਮੀਆਂ ਹਨ, ਉਹ ਭਰੀਆਂ ਜਾਣਗੀਆਂ ਪ੍ਰੰਤੂ ਆਮ ਆਦਮੀ ਪਾਰਟੀ ਦੀ ਜਦੋਂ ਦੀ ਪੰਜਾਬ ਵਿੱਚ ਸਰਕਾਰ ਬਣੀ ਹੈ ਇਨ੍ਹਾਂ ਸਾਰੇ ਵਾਅਦਿਆਂ ਨੂੰ ਮੁੱਕਰ ਗਈ ਹੈ। ਅੱਜ ਪੰਜਾਬ ਦੇ ਮੁਲਾਜ਼ਮਾਂ ਦਾ 16% ਡੀ ਏ ਬਕਾਇਆ ਪਿਆ ਹੈ, 01-01-16 ਤੋਂ ਪੇਅ ਕਮਿਸ਼ਨ ਜੋ 2021 ਵਿੱਚ ਲਾਗੂ ਕੀਤਾ ਗਿਆ ਸੀ, ਉਸ ਦਾ ਬਕਾਇਆ ਪੈਂਡਿੰਗ ਪਿਆ ਹੈ। ਬੇਰੁਜ਼ਗਾਰਾਂ ਨੂੰ ਸੜਕਾਂ ’ਤੇ ਰੋਲ ਰੱਖਿਆ ਹੈ। ਸਰਕਾਰੀ ਜਾਇਦਾਦਾਂ ਨੂੰ ਪੰਜਾਬ ਸਰਕਾਰ ਧੱਕੇ ਨਾਲ ਵੇਚ ਰਹੀ ਹੈ ਅਤੇ ਬਿਜਲੀ ਮੁਲਾਜ਼ਮਾਂ ਦੀਆਂ ਡਿਊਟੀਆਂ ਪਰਾਲੀ ਸਾੜਨ ਵਾਲੇ ਪਾਸੇ ਧੱਕੇ ਨਾਲ ਲਗਾਈਆਂ ਜਾ ਰਹੀਆਂ ਹਨ। ਇਨ੍ਹਾਂ ਸਾਰੇ ਮਸਲਿਆਂ ਨੂੰ ਪੂਰੀ ਗੰਭੀਰਤਾ ਨਾਲ ਲਿਆ ਗਿਆ ਅਤੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਮੁਲਾਜ਼ਮਾਂ ਦੇ ਮਸਲੇ ਜਲਦੀ ਹੱਲ ਕੀਤੇ ਜਾਣ ਨਹੀਂ ਤਾਂ ਸਾਰੇ ਮੁਲਾਜ਼ਮ ਇਕਜੁੱਟ ਹੋ ਕੇ ਤਿੱਖਾ ਸੰਘਰਸ਼ ਕਰਨਗੇ।