DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ’ਚ ਮੈਡੀਕਲ ਕੈਂਪ

510 ਮਰੀਜ਼ਾਂ ਦੀ ਜਾਂਚ ਤੇ 40 ਜਣਿਆਂ ਵੱਲੋਂ ਖੂਨਦਾਨ

  • fb
  • twitter
  • whatsapp
  • whatsapp
featured-img featured-img
ਖੂਨਦਾਨ ਕਰਨ ਵਾਲੇ ਨੌਜਵਾਨ ਦਾ ਸਨਮਾਨ ਕਰਦੇ ਹੋਏ ਵਿਧਾਇਕ ਰਹਿਮਾਨ।
Advertisement

ਮੁਕੰਦ ਸਿੰਘ ਚੀਮਾ

ਸੰਦੌੜ, 27 ਮਈ

Advertisement

ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਵਿੱਚ ਉਨ੍ਹਾਂ ਦੇ ਨਾਨਕਾ ਪਿੰਡ ਮਹੋਲੀ ਖੁਰਦ ਵਿੱਚ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਾਂਝੇ ਉਦਮ ਨਾਲ ਪੰਜਵਾਂ ਮੈਡੀਕਲ ਜਾਂਚ ਅਤੇ ਖੂਨਦਾਨ ਕੈਂਪ ਲਾਇਆ ਗਿਆ।  ਕੈਂਪ ਦਾ ਉਦਘਾਟਨ ਮਾਲੇਰਕੋਟਲਾ ਦੇ ਵਿਧਾਇਕ ਡਾ. ਜਮੀਲ-ਉਰ-ਰਹਿਮਾਨ ਨੇ ਕੀਤਾ। ਕੈਂਪ ਵਿਚ ਗੁਰਦੁਆਰਾ ਈਸਰਸਰ ਪੁਲ ਕਲਿਆਣ ਦੇ ਮੁੱਖ ਸੇਵਾਦਾਰ ਬਾਬਾ ਵਿਸਾਖਾ ਸਿੰਘ ਉਚੇਚੇ ਤੌਰ ’ਤੇ ਪਹੁੰਚੇ। ਸਰਪੰਚ ਰੇਸ਼ਮਪਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਕੈਂਪ ਦੌਰਾਨ 40 ਵਿਅਕਤੀਆਂ ਵੱਲੋਂ ਖੂਨਦਾਨ ਕੀਤਾ ਗਿਆ ਜਦਕਿ 510 ਮਰੀਜ਼ਾਂ ਦਾ ਮੁਆਇਨਾ ਕੀਤਾ ਗਿਆ। ਕੈਂਪ ਦੌਰਾਨ ਡਾ. ਉਰਵੇਸ਼ ਸਿੰਘ (ਮੈਡੀਸਨ) ਡਾ. ਗਿਰੀਸ਼ ਅਗਰਵਾਲ, ਡਾ. ਆਰ.ਪੀ ਸਿੰਗਲਾ ਹੱਡੀਆਂ ਦੇ ਮਾਹਿਰ, ਡਾ. ਸਲਮਾਨ ਅੱਖਾਂ ਦੇ ਮਾਹਿਰ, ਡਾ. ਗੁਰਸਿਮਰਨ ਕੌਰ, ਡਾ. ਕਟਰ ਸਾਹਿਬਾਨਾ ਨੇ ਮਰੀਜ਼ਾਂ ਦੀ ਜਾਂਚ ਕੀਤੀ। ਵਿਧਾਇਕ ਡਾ. ਜਮੀਲ-ਉਰ-ਰਹਿਮਾਨ ਨੇ ਪ੍ਰਬੰਧਕਾਂ ਦੇ ਇਸ ਕਾਰਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸ਼ਹੀਦਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਅੰਤ ਵਿਚ ਆਏ ਹੋਏ ਮਹਿਮਾਨਾਂ ਅਤੇ ਪਤਵੰਤਿਆਂ ਦਾ ਪ੍ਰਬੰਧਕਾਂ ਵਲੋਂ ਸਨਮਾਨ ਕੀਤਾ ਗਿਆ।

Advertisement
×