‘ਮੰਗਲਕਾਮਨਾ’ ਸਮਾਗਮ ਕਰਵਾਇਆ
ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਕਰਵਾਇਆ ਜਾਂਦਾ ਮਹੀਨਾਵਾਰ ਪ੍ਰੋਗਰਾਮ ‘ਮੰਗਲਕਾਮਨਾ’ ਇਸ ਵਾਰ ਸ਼ਾਸਤਰੀ ਗਾਇਨ ਨੂੰ ਸਮਰਪਿਤ ਰਿਹਾ। ਵਿਭਾਗ ਦੇ ’ਪ੍ਰੋ. ਦਲਜੀਤ ਸਿੰਘ ਯਾਦਗਾਰ ਹਾਲ’ ਵਿੱਚ ਕਰਵਾਏ ਇਸ ਪ੍ਰੋਗਰਾਮ ਦਾ ਆਰੰਭ ਥਾਪਰ ਯੂਨੀਵਰਸਿਟੀ ਤੋਂ ਪਧਾਰੇ ਡਾ. ਹੁਸਨਬੀਰ ਪੰਨੂ ਨੇ...
Advertisement
ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਕਰਵਾਇਆ ਜਾਂਦਾ ਮਹੀਨਾਵਾਰ ਪ੍ਰੋਗਰਾਮ ‘ਮੰਗਲਕਾਮਨਾ’ ਇਸ ਵਾਰ ਸ਼ਾਸਤਰੀ ਗਾਇਨ ਨੂੰ ਸਮਰਪਿਤ ਰਿਹਾ। ਵਿਭਾਗ ਦੇ ’ਪ੍ਰੋ. ਦਲਜੀਤ ਸਿੰਘ ਯਾਦਗਾਰ ਹਾਲ’ ਵਿੱਚ ਕਰਵਾਏ ਇਸ ਪ੍ਰੋਗਰਾਮ ਦਾ ਆਰੰਭ ਥਾਪਰ ਯੂਨੀਵਰਸਿਟੀ ਤੋਂ ਪਧਾਰੇ ਡਾ. ਹੁਸਨਬੀਰ ਪੰਨੂ ਨੇ ਗ਼ਜ਼ਲ ਅਤੇ ਤਰਾਨਾ ਗਾਇਕੀ ਨਾਲ਼ ਹੋਇਆ। ਕੋਲਕਾਤਾ ਤੋਂ ਪਧਾਰੀ ਪ੍ਰਸਿੱਧ ਸ਼ਾਸਤਰੀ ਗਾਇਕਾ ਸ੍ਰੀਮਤੀ ਪ੍ਰਿਯੰਕਾ ਮਿਤਰਾ ਨੇ ਰਾਗ ਭੀਮਪਲਾਸੀ ਵਿਚ ਦੋ ਬੰਦਿਸ਼ਾਂ ਦੀ ਪੇਸ਼ਕਾਰੀ ਦਿੱਤੀ। ਇਸੇ ਤਰ੍ਹਾਂ ਹੀ ਸ੍ਰੀਮਤੀ ਕੌਸ਼ਿਕੀ ਚਕ੍ਰਬਰਤੀ ਅਤੇ ਪੰਡਵ ਉਲਹਾਸ ਕਸ਼ਾਲਕਰ ਤੋਂ ਤਾਲੀਮ ਪ੍ਰਾਪਤ ਗਾਇਕਾ ਨੇ ਰਾਗਦਾਰੀ ਦੀ ਵਿਧੀਬੱਧ ਪੇਸ਼ਕਾਰੀ ਦਿੱਤੀ। ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਭੀਮ ਇੰਦਰ ਨੇ ਪ੍ਰਸ਼ੰਸਾ ਕੀਤੀ।
Advertisement
Advertisement
×

