ਮਾਲਵਾ ਲਿਖਾਰੀ ਸਭਾ ਵੱਲੋਂ ਪੁਰਸਕਾਰਾਂ ਦਾ ਐਲਾਨ
ਮਾਲਵਾ ਲਿਖਾਰੀ ਸਭਾ ਸੰਗਰੂਰ ਦੀ ਕਾਰਜਕਾਰਨੀ ਦੀ ਇਕੱਤਰਤਾ ਸਭਾ ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ ਦੀ ਪ੍ਰਧਾਨਗੀ ਵਿੱਚ ਸਥਾਨਕ ਲੇਖਕ ਭਵਨ ਵਿੱਚ ਹੋਈ। ਇਕੱਤਰਤਾ ਵਿੱਚ ਸਰਬਸੰਮਤੀ ਨਾਲ ਸਾਲ 2025 ਦੇ ਸਾਲਾਨਾ ਪੁਰਸਕਾਰਾਂ ਲਈ ਸਾਹਿਤਕਾਰਾਂ ਦੇ ਨਾਵਾਂ ਦੇ ਚੋਣ ਕੀਤੀ ਗਈ। ਇਸ...
ਮਾਲਵਾ ਲਿਖਾਰੀ ਸਭਾ ਸੰਗਰੂਰ ਦੀ ਕਾਰਜਕਾਰਨੀ ਦੀ ਇਕੱਤਰਤਾ ਸਭਾ ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ ਦੀ ਪ੍ਰਧਾਨਗੀ ਵਿੱਚ ਸਥਾਨਕ ਲੇਖਕ ਭਵਨ ਵਿੱਚ ਹੋਈ। ਇਕੱਤਰਤਾ ਵਿੱਚ ਸਰਬਸੰਮਤੀ ਨਾਲ ਸਾਲ 2025 ਦੇ ਸਾਲਾਨਾ ਪੁਰਸਕਾਰਾਂ ਲਈ ਸਾਹਿਤਕਾਰਾਂ ਦੇ ਨਾਵਾਂ ਦੇ ਚੋਣ ਕੀਤੀ ਗਈ। ਇਸ ਦੌਰਾਨ ‘ਡਾ. ਪ੍ਰੀਤਮ ਸੈਣੀ ਵਾਰਤਕ ਪੁਰਸਕਾਰ’ ਗੁਲਜ਼ਾਰ ਸਿੰਘ ਸ਼ੌਂਕੀ, ‘ਗੁਰਮੇਲ ਮਡਾਹੜ ਗਲਪ ਪੁਰਸਕਾਰ’ ਸੁਖਵਿੰਦਰ ਸਿੰਘ ਬਾਲੀਆਂ, ‘ਲੋਕ ਕਵੀ ਸੰਤ ਰਾਮ ਉਦਾਸੀ ਕਵਿਤਾ ਪੁਰਸਕਾਰ’ ਜੋਗਿੰਦਰ ਨੂਰਮੀਤ, ‘ਕਵੀ ਗੁਰਬੀਰ ਸਿੰਘ ਬੀਰ ਵਿਰਾਸਤੀ ਪੁਰਸਕਾਰ’ ਪੰਥਕ ਕਵੀ ਲਾਭ ਸਿੰਘ ਝੱਮਟ ਅਤੇ ‘ਮੇਘ ਗੋਇਲ ਨਵ-ਪ੍ਰਤਿਭਾ ਪੁਰਸਕਾਰ’ ਪਵਨ ਕੁਮਾਰ ਹੋਸ਼ੀ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ। ਇਹ ਪੁਰਸਕਾਰ 2 ਨਵੰਬਰ ਨੂੰ ਲੇਖਕ ਭਵਨ ਸੰਗਰੂਰ ਵਿੱਚ ਹੋਣ ਵਾਲੇ ਸਭਾ ਦੇ ਸਾਲਾਨਾ ਸਮਾਗਮ ਵਿੱਚ ਦਿੱਤੇ ਜਾਣਗੇ। ਇਸ ਮੌਕੇ ਅਮਰ ਗਰਗ ਕਲਮਦਾਨ ਦੀ ਪੁਸਤਕ ‘ਸੁਲੋਚਨਾ’ ’ਤੇ ਗੋਸ਼ਟੀ ਵੀ ਕਰਵਾਈ ਜਾਵੇਗੀ ਜਿਸ ਵਿੱਚ ਪੁਸਤਕ ਸਬੰਧੀ ਪਰਚਾ ਡਾ. ਮਨੀਸ਼ਾ ਰਾਣੀ ਪੜ੍ਹਨਗੇ ਅਤੇ ਮੁੱਖ ਭਾਸ਼ਣ ਜਸਵੀਰ ਰਾਣਾ ਦਾ ਹੋਵੇਗਾ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਇਸ ਸਮਾਗਮ ਦੀ ਪ੍ਰਧਾਨਗੀ ਪਵਨ ਹਰਚੰਦਪੁਰੀ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਕਰਨਗੇ ਅਤੇ ਮੁੱਖ ਮਹਿਮਾਨ ਵਜੋਂ ਸਾਹਿਤਕ ਮੈਗਜ਼ੀਨ ‘ਆਪਣੀ ਆਵਾਜ਼’ ਦੇ ਮੁੱਖ ਸੰਪਾਦਕ ਸੁਰਿੰਦਰ ਸਿੰਘ ਸੁੰਨੜ ਸ਼ਾਮਲ ਹੋਣਗੇ। ਇਕੱਤਰਤਾ ਵਿੱਚ ਰਜਿੰਦਰ ਸਿੰਘ ਰਾਜਨ, ਸੁਖਵਿੰਦਰ ਸਿੰਘ ਲੋਟੇ, ਸ਼ਿਵ ਕੁਮਾਰ ਅੰਬਾਲਵੀ, ਸਤਪਾਲ ਸਿੰਘ ਲੌਂਗੋਵਾਲ, ਪਵਨ ਕੁਮਾਰ ਹੋਸ਼ੀ, ਬਹਾਦਰ ਸਿੰਘ ਧੌਲਾ, ਜਗਜੀਤ ਸਿੰਘ ਲੱਡਾ, ਸਰਬਜੀਤ ਸੰਗਰੂਰਵੀ ਤੇ ਸੁਰਜੀਤ ਸਿੰਘ ਮੌਜੀ ਆਦਿ ਹਾਜ਼ਰ ਸਨ।