ਮਾਲੇਰਕੋਟਲਾ ਸੂਫ਼ੀ ਫੈਸਟੀਵਲ ਮੁਲਤਵੀ
ਮਾਲੇਰਕੋਟਲਾ ਵਿੱਚ 11 ਤੋਂ 13 ਦਸੰਬਰ ਤੱਕ ਕਰਵਾਇਆ ਜਾਣ ਵਾਲਾ ‘ਮਾਲੇਰਕੋਟਲਾ ਸੂਫ਼ੀ ਫ਼ੈਸਟੀਵਲ’ ਪ੍ਰਬੰਧਕੀ ਕਾਰਨਾਂ ਕਰਕੇ ਮੁਅੱਤਲ ਕਰ ਦਿੱਤਾ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ ਨੇ ਦੱਸਿਆ ਕਿ ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਕਰਵਾਏ...
Advertisement
ਮਾਲੇਰਕੋਟਲਾ ਵਿੱਚ 11 ਤੋਂ 13 ਦਸੰਬਰ ਤੱਕ ਕਰਵਾਇਆ ਜਾਣ ਵਾਲਾ ‘ਮਾਲੇਰਕੋਟਲਾ ਸੂਫ਼ੀ ਫ਼ੈਸਟੀਵਲ’ ਪ੍ਰਬੰਧਕੀ ਕਾਰਨਾਂ ਕਰਕੇ ਮੁਅੱਤਲ ਕਰ ਦਿੱਤਾ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ ਨੇ ਦੱਸਿਆ ਕਿ ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਇਸ ਸੂਫ਼ੀ ਫੈਸਟੀਵਲ ਦੀਆਂ ਨਵੀਆਂ ਤਰੀਕਾਂ ਜਲਦ ਹੀ ਨਿਰਧਾਰਤ ਕਰਕੇ ਸੂਚਿਤ ਕੀਤਾ ਜਾਵੇਗਾ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੂਬੇ ਦੀ ਅਮੀਰ ਸੂਫ਼ੀ ਵਿਰਾਸਤ ਅਤੇ ਸੱਭਿਆਚਾਰ ਨੂੰ ਦੇਸ਼-ਦੁਨੀਆ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਇਹ ਫੈਸਟੀਵਲ ਹੋਰ ਸੁਚਾਰੂ ਪ੍ਰਬੰਧਾਂ ਨਾਲ ਜਲਦ ਹੀ ਇੱਕ ਨਵੀਂ ਮਿਤੀ ਨੂੰ ਕਰਵਾਇਆ ਜਾਵੇਗਾ।
Advertisement
Advertisement
Advertisement
×

