ਮਾਲੇਰਕੋਟਲਾ ਦੀਆਂ ਸੜਕਾਂ ਛੇਤੀ ਬਣਨਗੀਆਂ: ਰਹਿਮਾਨ
ਹਲਕਾ ਮਾਲੇਰਕੋਟਲਾ ਦੇ ਵਿਧਾਇਕ ਡਾ. ਜਮੀਲ-ਉਰ-ਰਹਿਮਾਨ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਨਕਾ ਪਿੰਡ ਮਹੋਲੀ ਖੁਰਦ ਤੋਂ ਮਹੇਰਨਾ ਕਲਾਂ ਨੂੰ ਜਾਂਦੀ ਲਿੰਕ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ। ਡਾ. ਜਮੀਲ-ਉਰ-ਰਹਿਮਾਨ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਨਕਾ ਪਿੰਡ...
ਹਲਕਾ ਮਾਲੇਰਕੋਟਲਾ ਦੇ ਵਿਧਾਇਕ ਡਾ. ਜਮੀਲ-ਉਰ-ਰਹਿਮਾਨ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਨਕਾ ਪਿੰਡ ਮਹੋਲੀ ਖੁਰਦ ਤੋਂ ਮਹੇਰਨਾ ਕਲਾਂ ਨੂੰ ਜਾਂਦੀ ਲਿੰਕ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ। ਡਾ. ਜਮੀਲ-ਉਰ-ਰਹਿਮਾਨ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਨਕਾ ਪਿੰਡ ਮਹੋਲੀ ਖੁਰਦ ਤੋਂ ਮਹੇਰਨਾ ਕਲਾਂ ਨੂੰ ਜਾਂਦੀ 6.81 ਕਿਲੋਮੀਟਰ ਸੜਕ ਦੀ ਹਾਲਤ ਖਸਤਾ ਹੋ ਚੁੱਕੀ ਸੀ। ਇਲਾਕੇ ਦੇ ਲੋਕਾਂ ਵਲੋਂ ਇਸ ਸੜਕ ਨੂੰ ਬਣਾਉਣ ਦੀ ਮੰਗ ਕੀਤੀ ਗਈ ਸੀ ਅਤੇ ਪੰਜਾਬ ਸਰਕਾਰ ਵੱਲੋਂ ਪਹਿਲਕਦਮੀ ਕਰਦੇ ਹੋਏ ਇਸ ਸੜਕ ਦੇ ਨਿਰਮਾਣ ਲਈ 85.55 ਲੱਖ ਰੁਪਏ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹਲਕਾ ਮਾਲੇਰਕੋਟਲਾ ਅੰਦਰ ਬਾਕੀ ਰਹਿੰਦੀਆਂ ਸੜਕਾਂ ਦਾ ਨਿਰਮਾਣ ਵੀ ਕੀਤਾ ਜਾਵੇਗਾ ਅਤੇ ਹਲਕੇ ਦੀ ਕੋਈ ਵੀ ਸੜਕ ਅਧੂਰੀ ਨਹੀਂ ਰਹੇਗੀ। ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਪਰਨੀਤ ਕੌਰ, ਸਰਪੰਚ ਰੇਸ਼ਮਪਾਲ ਸਿੰਘ ਮਹੋਲੀ, ਬੀ ਡੀ ਪੀ ਓ ਸੁਖਵਿੰਦਰ ਸਿੰਘ, ਜੇ ਈ ਬਲਪ੍ਰੀਤ ਸਿੰਘ, ਪੰਚਾਇਤ ਅਫਸਰ ਪਵਿੱਤਰ ਸਿੰਘ, ਦਵਿੰਦਰ ਕੁਮਾਰ, ਪੰਚਾਇਤ ਸਕੱਤਰ ਮੁਹੰਮਦ ਸਲੀਮ ਤੇ ਜੱਸਾ ਮਹੋਲੀ ਸਮੇਤ ਕਈ ‘ਆਪ’ ਆਗੂ ਹਾਜ਼ਰ ਸਨ।