ਲਾਰਡ ਸ਼ਿਵਾ ਸਕੂਲ ਨੂੰ ਸੀਬੀਐੱਸਈ ਤੋਂ ਮਾਨਤਾ
ਇਲਾਕੇ ਦੀ ਨਾਮੀ ਸੰਸਥਾ ਲਾਰਡ ਸ਼ਿਵਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹਮੀਰਗੜ੍ਹ ਜੋ ਕਿ ਪਹਿਲਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਨਤਾ ਪ੍ਰਾਪਤ ਸੀ, ਨੂੰ ਸੀਬੀਐੱਸਈ ਬੋਰਡ ਨਵੀਂ ਦਿੱਲੀ ਤੋਂ ਨਰਸਰੀ ਤੋਂ 12ਵੀਂ ਕਲਾਸ ਤੱਕ ਮਾਨਤਾ ਮਿਲ ਗਈ ਹੈ। ਪ੍ਰਿੰਸੀਪਲ ਜਤਿੰਦਰ ਸਿੰਘ...
Advertisement
ਇਲਾਕੇ ਦੀ ਨਾਮੀ ਸੰਸਥਾ ਲਾਰਡ ਸ਼ਿਵਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹਮੀਰਗੜ੍ਹ ਜੋ ਕਿ ਪਹਿਲਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਨਤਾ ਪ੍ਰਾਪਤ ਸੀ, ਨੂੰ ਸੀਬੀਐੱਸਈ ਬੋਰਡ ਨਵੀਂ ਦਿੱਲੀ ਤੋਂ ਨਰਸਰੀ ਤੋਂ 12ਵੀਂ ਕਲਾਸ ਤੱਕ ਮਾਨਤਾ ਮਿਲ ਗਈ ਹੈ। ਪ੍ਰਿੰਸੀਪਲ ਜਤਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸੰਸਥਾ ਦਾ ਮੁੱਖ ਮੰਤਵ ਕੁਆਲਟੀ ਐਜੂਕੇਸ਼ਨ ਦੇਣਾ ਹੈ ਤੇ ਸੀਬੀਐੱਸਈ ਮਾਨਤਾ ਮਿਲਣ ਨਾਲ ਇਲਾਕੇ ਦੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਦੂਰ ਭੇਜਣ ਦੀ ਸਮੱਸਿਆ ਤੋਂ ਰਾਹਤ ਮਿਲੇਗੀ। ਸਕੂਲ ਦੇ ਚੇਅਰਮੈਨ ਰਮੇਸ਼ ਕੁਮਾਰ ਨੇ ਦੱਸਿਆ ਕਿ ਭਵਿੱਖ ਦੀਆ ਯੋਜਨਾਵਾਂ ਵੀ ਤਿਆਰ ਹਨ ਜੋ ਆਉਣ ਵਾਲੇ ਸੈਸ਼ਨ ਤੋਂ ਲਾਗੂ ਕੀਤੀਆਂ ਜਾਣਗੀਆਂ।
Advertisement
Advertisement
×