ਸਾਹਿਤ ਸਦਨ ਸੰਗਰੂਰ ਦੇ ਸਮਾਗਮ ਵਿੱਚ ਪੰਜਾਬੀ ਦੇ ਨਾਮਵਰ ਸਾਹਿਤਕਾਰ ਅਮਰਜੀਤ ਕੌਂਕੇ ਲੇਖਕਾਂ ਅਤੇ ਸਰੋਤਿਆਂ ਦੇ ਰੂ-ਬ-ਰੂ ਹੋਏ। ਇਹ ਸਮਾਗਮ ਮਲਵਈ ਲੋਕਧਾਰਾ ਐਸੋਸੀਏਸ਼ਨ ਦੇ ਪ੍ਰਧਾਨ ਦਲਬਾਰ ਸਿੰਘ ਚੱਠੇ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਅਮਰਜੀਤ ਕੌਂਕੇ ਨੇ ਆਪਣੀਆਂ ਰਚਨਾਵਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਸਦਨ ਦੇ ਜਨਰਲ ਸਕੱਤਰ ਜੀਤ ਹਰਜੀਤ ਵੱਲੋਂ ਮੰਚ ਸੰਚਾਲਨ ਕੀਤਾ ਗਿਆ। ਸ੍ਰੀ ਕੌਂਕੇ ਨੂੰ ਸਰੋਤਿਆਂ ਵੱਲੋਂ ਸਵਾਲ ਪੁੱਛੇ ਗਏ ਜਿਨ੍ਹਾਂ ਦਾ ਉਨ੍ਹਾਂ ਬਹੁਤ ਵਧੀਆ ਢੰਗ ਨਾਲ ਜਵਾਬ ਦਿੱਤਾ। ਇਸ ਦੌਰਾਨ ਰਚਨਾਵਾਂ ਦਾ ਦੌਰ ਵੀ ਚੱਲਿਆ।
ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਜਗਤ ਪੰਜਾਬੀ ਸਭਾ ਕੈਨੇਡਾ ਦੇ ਪ੍ਰਧਾਨ ਅਜਾਇਬ ਸਿੰਘ ਚੱਠਾ ਨੇ ਸਾਹਿਤ ਸਭਾਵਾਂ ਨੂੰ ਸੱਦਾ ਦਿੱਤਾ ਕਿ ਪਾਠਕਾਂ ਨੂੰ ਨੇੜੇ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਸਾਹਿਤ ਅਤੇ ਕਲਾ ਦਾ ਸੁਮੇਲ ਸਮਾਜ ਲਈ ਬੇਹੱਦ ਜ਼ਰੂਰੀ ਹੈ। ਇਸ ਮੌਕੇ ਚੇਅਰਮੈਨ ਬਲਵੰਤ ਸਿੰਘ ਜੋਗਾ, ਡਾ. ਸੁਖਵਿੰਦਰ ਸਿੰਘ, ਹਰਜੀਤ ਸਿੰਘ ਢੀਂਗਰਾ, ਰਾਜ ਕੁਮਾਰ ਅਰੋੜਾ, ਸਤਦੇਵ ਸ਼ਰਮਾ, ਪਰਮਜੀਤ ਸਿੰਘ ਟਿਵਾਣਾ, ਅਮਿਤਾ ਸ਼ਰਮਾ ਅਤੇ ਹੋਰਨਾਂ ਨੇ ਸੰਬੋਧਨ ਕੀਤਾ।

