ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮਜ਼ਦੂਰ, ਕਿਸਾਨ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਹੜਤਾਲ ਲਈ ਲਾਮਬੰਦੀ

ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ ਮਾਲੇਰਕੋਟਲਾ, 4 ਜੁਲਾਈ ਕੇਂਦਰ ਸਰਕਾਰ ਵਿਰੁੱਧ ਦਸ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ’ਤੇ 9 ਜੁਲਾਈ ਨੂੰ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਨੂੰ ਕਾਮਯਾਬ ਬਨਾਉਣ ਲਈ ਅੱਜ ਟਰੇਡ ਯੂਨੀਅਨ ਕੌਂਸਲ (ਏਟਕ) ਮਾਲੇਰਕੋਟਲਾ ਦੇ ਕਮਲ ਸਿਨੇਮਾ ਰੋਡ...
Advertisement

ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ

ਮਾਲੇਰਕੋਟਲਾ, 4 ਜੁਲਾਈ

Advertisement

ਕੇਂਦਰ ਸਰਕਾਰ ਵਿਰੁੱਧ ਦਸ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ’ਤੇ 9 ਜੁਲਾਈ ਨੂੰ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਨੂੰ ਕਾਮਯਾਬ ਬਨਾਉਣ ਲਈ ਅੱਜ ਟਰੇਡ ਯੂਨੀਅਨ ਕੌਂਸਲ (ਏਟਕ) ਮਾਲੇਰਕੋਟਲਾ ਦੇ ਕਮਲ ਸਿਨੇਮਾ ਰੋਡ ਦਫ਼ਤਰ ’ਚ ਸੀਟੂ ਦੇ ਜ਼ਿਲ੍ਹਾ ਮਾਲੇਰਕੋਟਲਾ ਪ੍ਰਧਾਨ ਕਾਮਰੇਡ ਅਬਦੁੱਲ ਸਤਾਰ ਅਤੇ ਪੀਐੱਸਈਬੀ ਐਂਪਲਾਈਜ਼ ਯੂਨੀਅਨ ਏਟਕ ਡਵੀਜ਼ਨ ਮਾਲੇਰਕੋਟਲਾ ਦੇ ਪ੍ਰਧਾਨ ਨਰਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਮਜ਼ਦੂਰ, ਕਿਸਾਨ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਵੱਲੋਂ ਮੀਟਿੰਗ ਕੀਤੀ ਗਈ।

ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬੂਟਾ ਖਾਂ ਸੰਘੇਣ ਬੀਕੇਯੂ ਡਕੌਂਦਾ, ਰੁਪਿੰਦਰ ਸਿੰਘ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਕਾਮਰੇਡ ਭਰਪੂਰ ਸਿੰਘ ਬੂਲਾਪੁਰ ਜਨਰਲ ਸਕੱਤਰ ਜ਼ਿਲ੍ਹਾ ਏਟਕ ਮਾਲੇਰਕੋਟਲਾ, ਦੇਵ ਰਾਜ ਵਰਮਾ ਪ੍ਰਧਾਨ ਸੀਟੀਯੂ ਪੰਜਾਬ, ਮੁਹੰਮਦ ਖਲੀਲ ਏਟਕ ਆਗੂ, ਪੀਐੱਸਐੱਸਐੱਫ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ, ਬਹਾਦਰ ਸਿੰਘ ਪ੍ਰਧਾਨ ਕੁੱਲ ਹਿੰਦ ਸਭਾ ਮਾਲੇਰਕੋਟਲਾ, ਕਾਮਰੇਡ ਪ੍ਰਦੁੱਮਣ ਸਿੰਘ ਜ਼ਿਲ੍ਹਾ ਪ੍ਰਧਾਨ ਪੰਜਾਬ ਕਿਸਾਨ ਸਭਾ ਅਤੇ ਕਾਮਰੇਡ ਦਿਨੇਸ਼ ਭਾਰਦਵਾਜ ਏਟਕ ਸ਼ਾਮਲ ਹੋਏ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਦੇਸ਼ ਭਰ ਦੇ ਕਿਰਤੀਆਂ ਵੱਲੋਂ ਹੜਤਾਲ ਕਰਨ ਦੇ ਕਾਰਨਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਟਰੇਡ ਯੂਨੀਅਨ ਆਗੂਆਂ ਨੇ ਐਲਾਨ ਕੀਤਾ ਕਿ 9 ਜੁਲਾਈ ਨੂੰ ਹੜਤਾਲ ਕਰਕੇ ਡੀਸੀ ਦਫ਼ਤਰ ਮਾਲੇਰਕੋਟਲਾ ਅੱਗੇ ਵਿਸ਼ਾਲ ਰੈਲੀ ਕੀਤੀ ਜਾਵੇਗੀ। ਇਸ ਮੌਕੇ ਚਰਨ ਭੱਟੀਆਂ, ਜੀਤ ਬਿੰਝੋਕੀ, ਅਲੀ ਮਹੰਮਦ, ਹਾਜੀ ਮੁਹੰਮਦ ਰਮਜਾਨ, ਅਮਰਜੀਤ ਸਿੰਘ ਸੰਗਾਲਾ, ਜਤਿੰਦਰ ਗੁਪਤਾ, ਬਲਜੀਤ ਸਿੰੰਘ ਖੁਰਦ, ਸੁਖਦੇਵ ਸਿੰਘ ਖੁਰਦ ਅਤੇ ਮਹੰਮਦ ਸਤਾਰ ਮੌਜੂਦ ਸਨ।

Advertisement