ਕਬੱਡੀ ਕੱਪ ਦਾ ਪੋਸਟਰ ਜਾਰੀ
ਪੱਤਰ ਪ੍ਰੇਰਕ ਭਵਾਨੀਗੜ੍ਹ, 12 ਮਾਰਚ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਐਂਡ ਵੈੱਲਫੇਅਰ ਕਲੱਬ ਪੰਨਵਾਂ ਵੱਲੋਂ ਕਬੱਡੀ ਮਹਾਂਕੁੰਭ 22 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ। ਇਸ ਮਹਾਂਕੁੰਭ ਸਬੰਧੀ ਪੋਸਟਰ ਰਿਲੀਜ਼ ਕਰਦਿਆਂ ਵਰਿੰਦਰ ਕੁਮਾਰ ਪੰਨਵਾਂ ਸਾਬਕਾ ਚੇਅਰਮੈਨ, ਕੁਲਜੀਤ ਸਿੰਘ ਪੰਨਵਾਂ ਸਰਪੰਚ ਅਤੇ...
Advertisement
ਪੱਤਰ ਪ੍ਰੇਰਕ
ਭਵਾਨੀਗੜ੍ਹ, 12 ਮਾਰਚ
Advertisement
ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਐਂਡ ਵੈੱਲਫੇਅਰ ਕਲੱਬ ਪੰਨਵਾਂ ਵੱਲੋਂ ਕਬੱਡੀ ਮਹਾਂਕੁੰਭ 22 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ। ਇਸ ਮਹਾਂਕੁੰਭ ਸਬੰਧੀ ਪੋਸਟਰ ਰਿਲੀਜ਼ ਕਰਦਿਆਂ ਵਰਿੰਦਰ ਕੁਮਾਰ ਪੰਨਵਾਂ ਸਾਬਕਾ ਚੇਅਰਮੈਨ, ਕੁਲਜੀਤ ਸਿੰਘ ਪੰਨਵਾਂ ਸਰਪੰਚ ਅਤੇ ਦਲਜੀਤ ਘੁਮਾਣ ਨੇ ਦੱਸਿਆ ਕਿ ਖੇਡ ਮੇਲੇ ਵਿੱਚ ਮਾਝਾ, ਦੁਆਬਾ, ਮਾਲਵਾ ਅਤੇ ਹਰਿਆਣਾ ਦੀਆਂ 4 ਟੀਮਾਂ ਦੇ ਚੋਟੀ ਦੇ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ 2 ਲੱਖ ਰੁਪਏ ਅਤੇ ਦੂਜਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ ਡੇਢ ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ।
Advertisement
Advertisement
×

