ਲੋੜਵੰਦ ਬੱਚਿਆਂ ਨੂੰ ਜਰਸੀਆਂ ਵੰਡੀਆਂ
ਲੋਕ ਹਿਤ ਸੰਸਥਾ ਦੇ ਪ੍ਰਧਾਨ ਸੰਦੀਪ ਜਿੰਦਲ ਅਤੇ ਐਡਵੋਕੇਟ ਸੁੱਚਾ ਸਿੰਘ ਦੀ ਅਗਵਾਈ ਹੇਠ ਰਾਜਪੁਰਾ ਦੇ ਕਾਲਕਾ ਰੋਡ ਸਥਿਤ ਪੀ ਐੱਮ ਸ੍ਰੀ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ 33ਵਾਂ ਜਰਸੀ ਵੰਡ ਸਮਾਰੋਹ ਅਤੇ ਦੰਦਾਂ ਦੀ ਜਾਂਚ ਕੈਂਪ ਲਗਾਇਆ ਗਿਆ। ਜਨਰਲ...
Advertisement
ਲੋਕ ਹਿਤ ਸੰਸਥਾ ਦੇ ਪ੍ਰਧਾਨ ਸੰਦੀਪ ਜਿੰਦਲ ਅਤੇ ਐਡਵੋਕੇਟ ਸੁੱਚਾ ਸਿੰਘ ਦੀ ਅਗਵਾਈ ਹੇਠ ਰਾਜਪੁਰਾ ਦੇ ਕਾਲਕਾ ਰੋਡ ਸਥਿਤ ਪੀ ਐੱਮ ਸ੍ਰੀ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ 33ਵਾਂ ਜਰਸੀ ਵੰਡ ਸਮਾਰੋਹ ਅਤੇ ਦੰਦਾਂ ਦੀ ਜਾਂਚ ਕੈਂਪ ਲਗਾਇਆ ਗਿਆ। ਜਨਰਲ ਸਕੱਤਰ ਜਗਦੀਸ਼ ਹਿਤੈਸ਼ੀ ਨੇ ਦੱਸਿਆ ਕਿ ਮੁੱਖ ਮਹਿਮਾਨ ਵਜੋਂ ਸ਼ਾਮਲ ਸਟੇਟ ਇੰਡਸਟਰੀ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ ਪ੍ਰਵੀਨ ਛਾਬੜਾ ਨੇ 60 ਲੋੜਵੰਦ ਬੱਚਿਆਂ ਨੂੰ ਜਰਸੀਆਂ ਵੰਡੀਆਂ। ਕੈਂਪ ਵਿੱਚ ਡਾ. ਨਵਦੀਪ ਵਾਲੀਆ ਨੇ 125 ਬੱਚਿਆਂ ਦੇ ਦੰਦਾਂ ਦੀ ਜਾਂਚ ਕੀਤੀ। ਇਸ ਮੌਕੇ ਐਡਵੋਕੇਟ ਸੁੱਚਾ ਸਿੰਘ, ਸਤਿੰਦਰ ਸਿੰਘ ਚੌਹਾਨ, ਦਲਜੀਤ ਸਿੰਘ ਰਾਠੌਰ, ਕ੍ਰਿਸ਼ਨ ਕੁਮਾਰ ਟੇਲਰ, ਲਲਿਤ ਫਾਈਨ, ਵਿਕਾਸ, ਕੁਮਾਰ, ਰਾਜਕੁਮਾਰ ਆਦਿ ਹਾਜ਼ਰ ਸਨ।
Advertisement
Advertisement
Advertisement
×

