DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵੱਖ-ਵੱਖ ਥਾਵਾਂ ’ਤੇ ਜਨਮ ਅਸ਼ਟਮੀ ਸ਼ਰਧਾ ਨਾਲ ਮਨਾਈ

ਡਾ. ਬੀਐੱਸ ਸੰਧੂ ਮੈਮੋਰੀਅਲ ਪਬਲਿਕ ਸਕੂਲ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਵਿਦਿਆਰਥੀ ਰਾਧਾ ਅਤੇ ਕ੍ਰਿਸ਼ਨ ਦੀ ਡਰੈੱਸ ਵਿੱਚ ਸਕੂਲ ਆਏ ਤੇ ਇਨ੍ਹਾਂ ਨੇ ਬਹੁਤ ਹੀ ਵਧੀਆ ਢੰਗ...
  • fb
  • twitter
  • whatsapp
  • whatsapp
featured-img featured-img
ਸਕੂਲ ਵਿੱਚ ਜਨਮ ਅਸ਼ਟਮੀ ਮਨਾਉਂਦੇ ਹੋਏ ਵਿਦਿਆਰਥੀ।
Advertisement
ਡਾ. ਬੀਐੱਸ ਸੰਧੂ ਮੈਮੋਰੀਅਲ ਪਬਲਿਕ ਸਕੂਲ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਵਿਦਿਆਰਥੀ ਰਾਧਾ ਅਤੇ ਕ੍ਰਿਸ਼ਨ ਦੀ ਡਰੈੱਸ ਵਿੱਚ ਸਕੂਲ ਆਏ ਤੇ ਇਨ੍ਹਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਕ੍ਰਿਸ਼ਨ ਜੀ ਨੂੰ ਸਮਰਪਿਤ ਗਰੁੱਪ ਵਿੱਚ ਨਾਚ ਪੇਸ਼ ਕੀਤਾ ਅਤੇ ਦਹੀਂ-ਹਾਂਡੀ ਦੀ ਰਸਮ ਵੀ ਅਦਾ ਕੀਤੀ ਗਈ। ਸਕੂਲ ਪ੍ਰਿੰਸੀਪਲ ਰਜਿੰਦਰ ਕੌਰ ਸੰਧੂ ਦੁਆਰਾ ਜਨਮ ਅਸ਼ਟਮੀ ਦੇ ਤਿਉਹਾਰ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ ਅਤੇ ਕ੍ਰਿਸ਼ਨ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ।

ਸੁਨਾਮ ਊਧਮ ਸਿੰਘ ਵਾਲਾ (ਸਤਨਾਮ ਸਿੰਘ ਸੱਤੀ): ਓਮ ਸ਼ਾਂਤੀ ਬ੍ਰਹਮ ਕੁਮਾਰੀ ਸੈਂਟਰ ਸੁਨਾਮ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕ੍ਰਿਸ਼ਨ ਝੂਲੇ ਦਾ ਵਿਧੀਵਤ ਉਦਘਾਟਨ ਕੀਤਾ। ਇਸ ਮੌਕੇ ਡੀਐੱਸਪੀ ਹਰਿੰਦਰ ਸਿੰਘ ਖਹਿਰਾ, ਸਮਾਜਸੇਵੀ ਮਨਪ੍ਰੀਤ ਬਾਂਸਲ, ਸੰਦੀਪ ਜਿੰਦਲ, ਆਸ਼ਾ ਬਜਾਜ, ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਵਿਨਰਜੀਤ ਗੋਲਡੀ, ਡਾ. ਨਵੀਨ ਅਤੇ ਡਾ. ਹਿਮਾਨੀ ਨੇ ਦੀਪ ਪ੍ਰਜਵਲਿਤ ਕਰਕੇ ਸ਼ੁਭ ਆਰੰਭ ਕੀਤਾ ਅਤੇ ਸਾਰਿਆਂ ਨੂੰ ਜਨਮ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਬ੍ਰਹਮ ਕੁਮਾਰੀ ਮੀਰਾ ਦੀਦੀ ਨੇ ਆਪਣੇ ਪ੍ਰਵਚਨ ਵਿੱਚ ਜਨਮ ਅਸ਼ਟਮੀ ਦੇ ਆਧਿਆਤਮਿਕ ਭੇਦ ਨੂੰ ਸਮਝਾਇਆ।ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ।

Advertisement

ਗਊਧਾਮ ਹਸਪਤਾਲ ਵਿੱਚ ਜਨਮ ਅਸ਼ਟਮੀ ਮਨਾਈ

ਧੂਰੀ (ਪਵਨ ਕੁਮਾਰ ਵਰਮਾ): ਗਊਧਾਮ ਹਸਪਤਾਲ ਵਿੱਚ ਕ੍ਰਿਸ਼ਨ ਜਨਮ ਅਸ਼ਟਮੀ ਸ਼ਰਧਾ ਤੇ ਧੂਮਧਾਮ ਨਾਲ ਮਨਾਈ ਗਈ। ਇਸ ਦੌਰਾਨ ਬਿਕਰਮ ਰਾਠੌਰ ਨੇ ਕ੍ਰਿਸ਼ਨ ਨਾਲ ਸਬੰਧਤ ਭਜਨਾਂ ਦਾ ਗਾਇਨ ਕੀਤਾ। ਇਸ ਮੌਕੇ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ, ਪੰਜਾਬ ਯੂਥ ਕਾਂਗਰਸ ਦੇ ਯੂਥ ਜਰਨਲ ਸਕੱਤਰ ਸ਼ੁਭਮ ਸ਼ਰਮਾ ਤੇ ਅਸ਼ਵਨੀ ਗੋਇਲ ਆਦਿ ਹਾਜ਼ਰ ਸਨ। ਗਊਧਾਮ ਹਸਪਤਾਲ ਦੇ ਮੈਂਬਰਾਂ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਗਊਧਾਮ ਹਸਪਤਾਲ ਵਿੱਚ ਪੰਛੀਆਂ ਨੂੰ ਦਾਣਾ ਪਾਉਣ ਲਈ ਬਣਾਈ ਗਈ ਜਗ੍ਹਾ ਦਾ ਉਦਘਾਟਨ ਕੀਤਾ। ਇਸ ਮੌਕੇ ਮੈਂਬਰ ਰੋਮੀ ਢੰਡ, ਜੌਲੀ ਗਰਗ, ਰਿੰਕੂ ਬਾਂਸਲ, ਹਰਮਿੰਦਰ ਸ਼ਰਮਾ ਤੇ ਅਮਨਪ੍ਰੀਤ ਬਾਵਾ ਹਾਜ਼ਰ ਸਨ।

Advertisement
×