DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਹਾਂਗੀਰ ਵਿਵਾਦ: ਬੀਕੇਯੂ ਏਕਤਾ-ਉਗਰਾਹਾਂ ਨੇ ਵਿਵਾਦਤ ਜ਼ਮੀਨ ਵਾਹੀ

ਝੋਨਾ ਲਗਾਉਣ ਦਾ ਐਲਾਨ; ਦੂਜੀ ਧਿਰ ’ਤੇ ਲਾਇਆ ਕੂੜ ਪ੍ਰਚਾਰ ਕਰਨ ਦਾ ਦੋਸ਼
  • fb
  • twitter
  • whatsapp
  • whatsapp
featured-img featured-img
ਵਿਵਾਦਤ ਜ਼ਮੀਨ ਵਾਹੁਣ ਲਈ ਟਰੈਕਟਰ ਚਲਾਉਂਦੇ ਹੋਏ ਕਾਰਕੁਨ।
Advertisement

ਬੀਰਬਲ ਰਿਸ਼ੀ

ਸ਼ੇਰਪੁਰ, 10 ਜੁਲਾਈ

Advertisement

ਜਹਾਂਗੀਰ ਵਿੱਚ ਜ਼ਮੀਨੀ ਵਿਵਾਦ ਉੱਦੋਂ ਹੋਰ ਭਖ ਗਿਆ ਜਦੋਂ ਅੱਜ ਵਿਵਾਦਤ ਜਗ੍ਹਾ ’ਤੇ ਪੱਕਾ ਧਰਨਾ ਲਗਾਈ ਬੈਠੇ ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਵਰਕਰਾਂ ਨੇ ਮੱਕੀ ਬਾਜਰੇ ਨੂੰ ਤਿੰਨ ਟਰੈਕਟਰਾਂ ਨਾਲ ਵਾਹੁਣ ਮਗਰੋਂ ਵਾਹੀ ਜ਼ਮੀਨ ’ਤੇ ਝੋਨਾ ਲਗਾਉਣ ਦਾ ਐਲਾਨ ਕਰ ਦਿੱਤਾ। ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਹਰਬੰਸ ਸਿੰਘ ਲੱਡਾ ਅਤੇ ਪ੍ਰੈੱਸ ਸਕੱਤਰ ਮਨਜੀਤ ਸਿੰਘ ਜਹਾਂਗੀਰ ਨੇ ਵਿਵਾਦਤ ਜ਼ਮੀਨ ਦੀ ਵਹਾਈ ਤੇ ਝੋਨਾ ਲਗਾਉਣ ਸਬੰਧੀ ਐਲਾਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੀੜਤ ਧਿਰ ਨੂੰ ਰਾਹਤ ਦੇਣ ਲਈ ਇਹ ਕਾਰਵਾਈ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਭਾਵੇਂ ਵਿਰੋਧੀਆਂ ਵੱਲੋਂ ਜਥੇਬੰਦੀ ਸਬੰਧੀ ਕਈ ਤਰ੍ਹਾਂ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਜਥੇਬੰਦੀ ਵੱਲੋਂ 18 ਸਾਲ ਪੁਰਾਣੇ ਇਸ ਮਾਮਲੇ ਸਬੰਧੀ ਸਾਰਾ ਕਾਨੂੰਨੀ ਪੱਖ ਲਿਖ ਕੇ ਸੋਸ਼ਲ ਮੀਡੀਆ ’ਤੇ ਪਾਇਆ ਗਿਆ ਹੈ।

ਉਧਰ, ਸਾਬਕਾ ਸਰਪੰਚ ਗੁਰਚਰਨ ਸਿੰਘ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਪਾ ਕੇ ਉਗਰਾਹਾਂ ਦੇ ਦੋ ਬਲਾਕ ਆਗੂਆਂ ’ਤੇ ਮਾਮਲੇ ਸਬੰਧੀ ਪੈਸੇ ਮੰਗਣ, ਰੌਲਾ ਪਵਾ ਕੇ ਜ਼ਮੀਨ ਹੜੱਪਣ ਦੇ ਦੋਸ਼ ਲਗਾਏ ਹਨ। ਬੀਕੇਯੂ ਏਕਤਾ ਉਗਰਾਹਾਂ ਨੇ ਦੋਸ਼ਾਂ ਨੂੰ ਝੂਠੇ ਤੇ ਬੇਬੁਨਿਆਦ ਦੱਸਿਆ।

ਪ੍ਰਸ਼ਾਸਨ ਆਪਣੀ ਭੂਮਿਕਾ ਨਿਭਾਉਣ ’ਚ ਅਸਫਲ: ਬੁਰਜਗਿੱਲ

ਸਾਬਕਾ ਸਰਪੰਚ ਦੇ ਹੱਕ ਵਿੱਚ ਡਟੇ ਬੀਕੇਯੂ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਇਸ ਮਾਮਲੇ ’ਚ ਪ੍ਰਸ਼ਾਸਨ ਆਪਣੀ ਬਣਦੀ ਭੂਮਿਕਾ ਨਿਭਾਉਣ ਵਿੱਚ ਅਸਫ਼ਲ ਰਿਹਾ ਹੈ। ਉਨ੍ਹਾਂ ਕਿਹਾ ਕਿ ਦੂਜੀ ਧਿਰ ਹੰਕਾਰੀ ਗੱਲਾਂ ਕਰ ਰਹੀ ਹੈ।

ਪੁਲੀਸ ਨੇ ਕਾਰਵਾਈ ਲਈ 145 ਦਾ ਕਲੰਦਰਾ ਐਸਡੀਐਮ ਨੂੰ ਭੇਜਿਆ: ਐਸਪੀ

ਐਸਪੀ ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੇ ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ 145 ਦਾ ਕਲੰਦਰਾ ਅਗਲੇਰੀ ਕਾਰਵਾਈ ਲਈ ਐਸਡੀਐਮ ਧੂਰੀ ਨੂੰ ਭੇਜ ਦਿੱਤਾ ਹੈ। ਕਾਨੂੰਨ ਦੀ ਉਲੰਘਣਾਂ ਕਰਨ ਵਾਲਿਆਂ ’ਤੇ ਕਾਰਵਾਈ ਹੋਵੇਗੀ।

Advertisement
×