DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ’ਚ ਖਸਖਸ ਦੀ ਖੇਤੀ ਲਈ ਇਨਸਾਫ਼ ਟੀਮ ਵੱਲੋਂ ਰੈਲੀ

ਸਰਕਾਰ ਤੋਂ ਮਨਜ਼ੂਰੀ ਮੰਗੀ; ਮਾਰੂ ਨਸ਼ਿਆਂ ਤੋਂ ਬਚਣਗੇ ਨੌਜਵਾਨ: ਜਗਮੀਤ ਜੱਗਾ
  • fb
  • twitter
  • whatsapp
  • whatsapp
featured-img featured-img
ਦਾਣਾ ਮੰਡੀ ਵਿੱਚ ਰੈਲੀ ਕਰਦੇ ਹੋਏ ਇਨਸਾਫ ਟੀਮ ਪੰਜਾਬ ਦੇ ਕਾਰਕੁਨ।
Advertisement

ਨੌਜਵਾਨਾਂ ਨੂੰ ਮਾਰੂ ਨਸ਼ਿਆਂ ਅਤੇ ਕਿਸਾਨੀ ਨੂੰ ਬਚਾਉਣ ਲਈ ਖਸਖਸ ਦੀ ਖੇਤੀ ਲਾਗੂ ਕਰਵਾਉਣ ਲਈ ਅੱਜ ਇਨਸਾਫ਼ ਟੀਮ ਪੰਜਾਬ ਵੱਲੋਂ ਜਗਮੀਤ ਸਿੰਘ ਜੱਗਾ ਦੀ ਅਗਵਾਈ ਹੇਠ ਸਥਾਨਕ ਨਵੀਂ ਦਾਣਾ ਮੰਡੀ ’ਚ ਭਰਵੀਂ ਰੈਲੀ ਕੀਤੀ ਗਈ। ਰੈਲੀ ਵਿੱਚ ਇਲਾਕੇ ਭਰ ਤੋਂ ਵੱਡੀ ਗਿਣਤੀ ਖਸਖਸ ਪ੍ਰੇਮੀ ਹੱਥਾਂ ਵਿੱਚ ਖਸਖਸ ਦੀ ਖੇਤੀ ਦੇ ਹੱਕ ਵਿੱਚ ਬੈਨਰ ਫੜ ਕੇ ਸ਼ਾਮਲ ਹੋਏ। ਰੈਲੀ ਨੂੰ ਸੰਬੋਧਨ ਕਰਦਿਆਂ ਜਗਮੀਤ ਸਿੰਘ ਜੱਗਾ ਨੇ ਕਿਹਾ ਕਿ ਪੰਜਾਬ ਦੀ ਅਣਖੀ ਜਵਾਨੀ ਨੂੰ ਦੇਸ਼ ਵਿਰੋਧੀ ਏਜੰਸੀਆਂ ਚਿੱਟੇ, ਟੀਕੇ ਅਤੇ ਸਮੈਕ ਵਰਗੇ ਮਾਰੂ ਨਸ਼ਿਆਂ ਵਿੱਚ ਫਸਾ ਕੇ ਤਬਾਹ ਕਰਨ ’ਤੇ ਤੁਲੀਆਂ ਹੋਈਆਂ ਹਨ। ਅੱਜ ਹਾਲਾਤ ਅਜਿਹੇ ਹੋ ਚੁੱਕੇ ਹਨ ਕਿ ਨਸ਼ੇ ਦੀ ਤੋੜ ਵਿਚ ਨੌਜਵਾਨ ਲੁੱਟਾਂ ਖੋਹਾਂ ਕਰਨ ਲਈ ਮਜਬੂਰ ਹਨ ਅਤੇ ਜੇ ਅਜਿਹੇ ਹੀ ਹਾਲਾਤਰਹੇ ਤਾਂ ਅਗਲੇ ਵਰ੍ਹਿਆਂ ਦੌਰਾਨ ਕੋਈ ਵੀ ਵਿਅਕਤੀ ਨਕਦੀ ਜਾਂ ਸੋਨਾ ਲੈ ਕੇ ਘਰੋਂ ਬਾਹਰ ਨਹੀਂ ਨਿਕਲ ਸਕੇਗਾ ਅਤੇ ਚਿੱਟੇ ਦੇ ਨਸ਼ੇੜੀ ਘਰਾਂ ਵਿਚ ਦਾਖਲ ਹੋ ਕੇ ਵੱਢ ਟੁੱਕ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਅੰਦਰ ਖਸਖਸ ਦੀ ਖੇਤੀ ਕਰਨ ਦੀ ਪ੍ਰਵਾਨਗੀ ਮਿਲ ਜਾਵੇ ਤਾਂ ਕੋਈ ਵੀ ਨੌਜਵਾਨ ਰਸਾਇਣਕ ਨਸ਼ਿਆਂ ਵੱਲ ਨਹੀਂ ਜਾਵੇਗਾ ਅਤੇ ਕਰਜ਼ੇ ਹੇਠ ਆਇਆ ਕੋਈ ਕਿਸਾਨ ਮਜ਼ਦੂਰ ਆਤਮ ਹੱਤਿਆ ਨਹੀਂ ਕਰੇਗਾ। ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨ ਇੱਕ ਕਿੱਲਾ ਖਸਖਸ ਦੀ ਖੇਤੀ ਤੋਂ ਲੱਖਾਂ ਰੁਪਏ ਦੀ ਆਮਦਨ ਕਰ ਸਕਦਾ ਹੈ ਅਤੇ ਅਫੀਮ ਪੋਸਤ ਕੋਈ ਨਸ਼ਾ ਨਹੀਂ ਸਗੋਂ ਇਕ ਆਯੁਰਵੈਦਿਕ ਦਵਾਈ ਹੈ ਜਿਸ ਨੂੰ ਸਦੀਆਂ ਤੋਂ ਰਾਜੇ ਮਹਾਰਾਜੇ ਵਰਤਦੇ ਆਏ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਕਿਸਾਨ ਨੂੰ ਖਸਖਸ ਦੀ ਖੇਤੀ ਕਰਨ ਦੀ ਮਨਜ਼ੂਨੀ ਦਿੱਤੀ ਜਾਵੇ ਜਿਸ ਨਾਲ ਪੰਜਾਬ ਸਰਕਾਰ ਲਗਭਗ 70 ਹਜ਼ਾਰ ਕਰੋੜ ਰੁਪਏ ਦਾ ਰੈਵੇਨਿਊ ਇਕੱਠਾ ਕਰ ਸਕਦੀ ਹੈ। ਉਨ੍ਹਾਂ ਖਸਖਸ ਪ੍ਰੇਮੀਆਂ ਨਾਲ ਵਾਅਦਾ ਕੀਤਾ ਕਿ ਇਨਸਾਫ਼ ਟੀਮ ਜਥੇਬੰਦੀ ਖਸਖਸ ਦੀ ਖੇਤੀ ਲਾਗੂ ਕਰਵਾ ਕੇ ਪੋਸਤ ਅਫੀਮ ਦੇ ਠੇਕੇ ਖੁੱਲ੍ਹਵਾਏਗੀ।

Advertisement
Advertisement
×