DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਘਨੌਰੀ ਕਲਾਂ ਵਿੱਚ ਕਮਿਊਨਿਟੀ ਹਾਲ ਦਾ ਉਦਘਾਟਨ

ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਸੁਖਵੀਰ ਸਿੰਘ ਸੁੱਖੀ ਅਤੇ ਹਲਕਾ ਧੂਰੀ ਦੇ ਸੰਗਠਨ ਇੰਚਾਰਜ ਦਲਵੀਰ ਸਿੰਘ ਢਿੱਲੋਂ ਨੇ ਸਾਂਝੇ ਤੌਰ ’ਤੇ ਅੱਜ ਪਿੰਡ ਘਨੌਰੀ ਕਲਾਂ ਦੇ ਸਟੇਡੀਅਮ ਲਈ 2 ਕਰੋੜ, ਟੋਭੇ ਦੇ ਨਵੀਨੀਕਰਨ ਲਈ 36 ਲੱਖ ਦੀਆਂ ਗਰਾਂਟ ਦੇਣ...
  • fb
  • twitter
  • whatsapp
  • whatsapp
featured-img featured-img
ਘਨੌਰੀ ਕਲਾਂ ਵਿੱਚ ਹਾਲ ਦਾ ਉਦਘਾਟਨ ਕਰਦੇ ਹੋਏ ਸੁਖਵੀਰ ਸਿੰਘ ਸੁੱਖੀ ਤੇ ਹੋਰ।
Advertisement

ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਸੁਖਵੀਰ ਸਿੰਘ ਸੁੱਖੀ ਅਤੇ ਹਲਕਾ ਧੂਰੀ ਦੇ ਸੰਗਠਨ ਇੰਚਾਰਜ ਦਲਵੀਰ ਸਿੰਘ ਢਿੱਲੋਂ ਨੇ ਸਾਂਝੇ ਤੌਰ ’ਤੇ ਅੱਜ ਪਿੰਡ ਘਨੌਰੀ ਕਲਾਂ ਦੇ ਸਟੇਡੀਅਮ ਲਈ 2 ਕਰੋੜ, ਟੋਭੇ ਦੇ ਨਵੀਨੀਕਰਨ ਲਈ 36 ਲੱਖ ਦੀਆਂ ਗਰਾਂਟ ਦੇਣ ਬਾਰੇ ਦੱਸਦਿਆਂ ਪਿੰਡ ਦੇ ਵੱਖ-ਵੱਖ ਵਰਗਾਂ ਦੀਆਂ ਧਰਮਸ਼ਾਲਾਵਾਂ ਨੂੰ ਪੰਜ-ਪੰਜ ਲੱਖ, ਪਰਸ਼ੀਂਹ ਪੱਤੀ ਦਰਵਾਜ਼ੇ ਲਈ 15 ਲੱਖ ਸਮੇਤ ਰੱਖੀਆਂ ਹੋਰ ਮੰਗਾਂ ਪੂਰੀਆਂ ਕਰਨ ਦਾ ਐਲਾਨ ਕੀਤਾ। ਦੋਵੇਂ ਆਗੂ ਅੱਜ ਪਿੰਡ ਘਨੌਰੀ ਕਲਾਂ ਵਿੱਚ 40 ਲੱਖ ਦੀ ਲਾਗਤ ਨਾਲ ਤਿਆਰ ਕਮਿਊਨਿਟੀ ਹਾਲ ਦਾ ਰਸਮੀ ਉਦਘਾਟਨ ਕਰਨ ਮੌਕੇ ਲੋਕਾਂ ਦੇ ਜਨਤਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਪਿੰਡ ਬੱਬਨਪੁਰ ਵਿੱਚ ਮੱਛਰ ਦੀ ਰੋਕਥਾਮ ਲਈ ਪਿੰਡਾਂ ਦੀਆਂ ਪੰਚਾਇਤਾਂ ਨੂੰ ਫੌਗਿੰਗ ਮਸ਼ੀਨਾਂ ਦਿੱਤੀਆਂ ਅਤੇ ਪਿੰਡ ਜਹਾਂਗੀਰ ਵਿੱਚ ਵੀ ਕੁੱਝ ਪ੍ਰਾਜੈਕਟਾਂ ਦਾ ਰਸਮੀ ਉਦਘਾਟਨ ਕੀਤਾ। ਸਰਪੰਚ ਅੰਮ੍ਰਿਤਪਾਲ ਸਿੰਘ ਤੇ ਸਮੂਹ ਗ੍ਰਾਮ ਪੰਚਾਇਤ ਨੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ।

ਇਸ ਮੌਕੇ ਪੰਜਾਬ ਵਕਫ਼ ਬੋਰਡ ਦੇ ਮੈਂਬਰ ਡਾ. ਅਨਵਰ ਭਸੌੜ, ‘ਆਪ’ ਆਗੂ ਪੁੰਨੂੰ ਕਾਤਰੋਂ, ਰਛਪਾਲ ਸਿੰਘ ਭੁੱਲਰਹੇੜੀ, ਬਲਾਕ ਪ੍ਰਧਾਨ ਸੁਰਜੀਤ ਸਿੰਘ ਰਾਜੋਮਾਜਰਾ ਤੇ ਜਸਵਿੰਦਰ ਸਿੰਘ ਘਨੌਰ ਆਦਿ ਹਾਜ਼ਰ ਸਨ।

Advertisement

ਲੋਕਾਂ ਨੇ ਮੀਂਹ ਕਾਰਨ ਨੁਕਸਾਨੇ ਘਰਾਂ ਦਾ ਮੁਆਵਜ਼ਾ ਮੰਗਿਆ

ਬਾਜ਼ੀਗਰ ਭਾਈਚਾਰੇ ਦੇ ਲੋਕਾਂ ਨੇ ਕਾਲਾ ਸਿੰਘ ਦੀ ਅਗਵਾਈ ਹੇਠ ਮੀਂਹ ਨਾਲ ਨੁਕਸਾਨੇ ਘਰਾਂ ਦਾ ਮੁਆਵਜ਼ਾ ਮੰਗਿਆ। ਇਸ ਦੌਰਾਨ ਓਐੱਸਡੀ ਨੇ ਬੀਡੀਪੀਓ ਤੇ ਹੋਰ ਅਧਿਕਾਰੀਆਂ ਨੂੰ ਤੁਰੰਤ ਮੌਕਾ ਵੇਖ ਕੇ ਅਗਲੇਰੀ ਕਾਰਵਾਈ ਕਰਨ ਲਈ ਆਖਿਆ।

Advertisement
×