ਸੁਲਤਾਨਪੁਰ ’ਚ ਨਹਿਰੀ ਪਾਣੀ ਦੀ ਪਾਈਪਲਾਈਨ ਦਾ ਉਦਘਾਟਨ
ਬੀਰਬਲ ਰਿਸ਼ੀ ਸ਼ੇਰਪੁਰ, 4 ਜੁਲਾਈ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਪ੍ਰੋਫੈਸਰ ਓਂਕਾਰ ਸਿੰਘ ਵੱਲੋਂ ਸੁਲਤਾਨਪੁਰ ਵਿੱਚ ਨਹਿਰੀ ਪਾਣੀ ਲਈ ਕੋਟਲਾ ਬ੍ਰਾਂਚ ਪ੍ਰਾਜੈਕਟ ਪਾਰਟ-2 ਦੀ ਹੰਢਿਆਇਆ ਮਾਈਨਰ ਦੇ ਮੋਘਾ ਨੰਬਰ 5140 (ਐਲ) ਤੋਂ ਪਾਈ ਪਾਈਪਲਾਈਨ ਦਾ ਰਸਮੀ ਉਦਘਾਟਨ ਕੀਤਾ ਗਿਆ।...
ਬੀਰਬਲ ਰਿਸ਼ੀ
ਸ਼ੇਰਪੁਰ, 4 ਜੁਲਾਈ
ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਪ੍ਰੋਫੈਸਰ ਓਂਕਾਰ ਸਿੰਘ ਵੱਲੋਂ ਸੁਲਤਾਨਪੁਰ ਵਿੱਚ ਨਹਿਰੀ ਪਾਣੀ ਲਈ ਕੋਟਲਾ ਬ੍ਰਾਂਚ ਪ੍ਰਾਜੈਕਟ ਪਾਰਟ-2 ਦੀ ਹੰਢਿਆਇਆ ਮਾਈਨਰ ਦੇ ਮੋਘਾ ਨੰਬਰ 5140 (ਐਲ) ਤੋਂ ਪਾਈ ਪਾਈਪਲਾਈਨ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਪਾਈਪਲਾਈਨ ਪਿੰਡ ਦੇ ਕਿਸਾਨਾਂ ਦੀ 323 ਏਕੜ ਜ਼ਮੀਨ ਨੂੰ ਸਿੰਜਾਈ ਲਈ ਸਹਾਈ ਸਿੱਧ ਹੋਵੇਗੀ।
ਉਦਘਾਟਨੀ ਰਸਮ ਮੌਕੇ ਓਐਸਡੀ ਪ੍ਰੋ. ਓਂਕਾਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਨਹਿਰੀ ਪਾਣੀ ਕਿਸਾਨਾਂ ਦੇ ਨੱਕਿਆਂ ’ਤੇ ਪੁੱਜਦਾ ਕਰਨ ਲਈ ਕੀਤੀ ਯੋਜਨਾਬੰਦੀ ਦੇ ਨਾਲ-ਨਾਲ ਪੰਜਾਬ ਦੇ ਹਿੱਤ ਵਿੱਚ ਆਏ ਦਿਨ ਲਏ ਜਾ ਰਹੇ ਅਹਿਮ ਤੇ ਇਤਿਹਾਸਕ ਫ਼ੈਸਲਿਆਂ ਨੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ।
ਇਸ ਮੌਕੇ ਪਿੰਡ ਵਾਸੀਆਂ ਪ੍ਰਧਾਨ ਗੁਰਜੰਟ ਸਿੰਘ ਅਤੇ ਹਰਵਿੰਦਰ ਸਿੰਘ ਬਿੱਲੂ ਨੇ ਨਹਿਰੀ ਪਾਣੀ ਤੋਂ ਵਾਂਝੇ ਕਿਸਾਨਾਂ ਨੇ ਆਪਣੇ ਖੇਤਾਂ ਨੂੰ ਇਸ ਪਾਣੀ ਪ੍ਰਕਿਰਿਆ ਨਾਲ ਜੋੜਨ ਦੀ ਮੰਗ ਕੀਤੀ ਤਾਂ ਓਂਕਾਰ ਸਿੰਘ ਨੇ ਰਹਿੰਦੇ ਕਿਸਾਨਾਂ ਦੇ ਐਸਟੀਮੇਟ ਬਣਾ ਕੇ ਤੁਰੰਤ ਭੇਜੇ ਜਾਣ ਦੇ ਨਿਰਦੇਸ਼ ਦਿੰਦਿਆਂ ਪਿੰਡ ਵਾਸੀਆਂ ਨੂੰ ਉਨ੍ਹਾਂ ਦੀ ਮੰਗ ਯਕੀਨਨ ਪੂਰੀ ਕਰਨ ਦਾ ਭਰੋਸਾ ਦਿੱਤਾ। ਸਰਪੰਚ ਗੁਰਦੀਪ ਸਿੰਘ ਸੁਲਤਾਨਪੁਰ ਨੇ ਦੱਸਿਆ ਕਿ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੀ ਸੂਚਨਾ ਅਨੁਸਾਰ ਸੁਲਤਾਨਪੁਰ ਹਲਕੇ ਦਾ ਪਹਿਲਾ ਅਜਿਹਾ ਪਿੰਡ ਹੈ ਜਿਸ ਨੇ ਪੰਜਾਬ ਸਰਕਾਰ ਵੱਲੋਂ ਆਏ ਸੌ ਫ਼ੀਸਦੀ ਨਹਿਰੀ ਖਾਲਿਆਂ ਦੇ ਫੰਡ ਨੂੰ ਖ਼ਰਚਿਆ ਹੈ। ਉਨ੍ਹਾਂ ਪਿੰਡ ਵਾਸੀਆਂ ਵੱਲੋਂ ਮੁੱਖ ਮੰਤਰੀ ਦੇ ਓਐਸਡੀ ਤੇ ਉਨ੍ਹਾਂ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ।
ਇਸ ਮੌਕੇ ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ, ਅਮਰਦੀਪ ਸਿੰਘ ਧਾਂਦਰਾ, ਹਰਵਿੰਦਰ ਹੈਰੀ ਆਦਿ ਹਾਜ਼ਰ ਸਨ।

