ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸੋਸ਼ਲ ਮੀਡੀਆ ’ਤੇ ਨਸ਼ਰ ਹੋਈ ਖ਼ਬਰ ’ਤੇ ਤੁਰੰਤ ਐਕਸ਼ਨ

ਕੁਝ ਸਮੇਂ ਵਿੱਚ ਸੀਵਰੇਜ ਦੇ ਪਾਣੀ ਦੀ ਨਿਕਾਸੀ ਅਤੇ ਰੇਲਿੰਗ ਦੀ ਮੁਰੰਮਤ ਕਰਵਾਈ
Advertisement

ਮੇਜਰ ਸਿੰਘ ਮੱਟਰਾਂ

ਭਵਾਨੀਗੜ੍ਹ, 29 ਮਈ

Advertisement

ਸੋਸ਼ਲ ਮੀਡੀਆ ’ਤੇ ਪ੍ਰਾਪਤ ਹੋਈਆਂ ਖਬਰਾਂ ’ਤੇ ਕਾਰਵਾਈ ਕਰਦਿਆਂ ਐੱਸਡੀਐੱਮ ਭਵਾਨੀਗੜ੍ਹ ਮਨਜੀਤ ਕੌਰ ਵੱਲੋਂ ਸੀਵਰੇਜ ਅਤੇ ਰੇਲਿੰਗ ਦੀ ਮੁਰੰਮਤ ਕਰਵਾਈ ਗਈ।

ਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੋਸ਼ਲ ਮੀਡੀਆ ਰਾਹੀਂ ਭਵਾਨੀਗੜ੍ਹ ਵਿੱਚ ਚਹਿਲਾਂ ਪੱਤੀ ਫਿਰਨੀ ਤੋਂ ਫੱਗੂਵਾਲਾ ਜਾਂਦੀ ਸੜਕ ਉੱਪਰ ਸੀਵਰੇਜ ਦਾ ਪਾਣੀ ਖੜ੍ਹਾ ਹੋਣ ਬਾਰੇ ਖ਼ਬਰ ਪ੍ਰਾਪਤ ਹੋਈ ਸੀ, ਜਿਸ ’ਤੇ ਉਨ੍ਹਾਂ ਕਾਰਜਸਾਧਕ ਅਫਸਰ, ਨਗਰ ਕੌਂਸਲ ਭਵਾਨੀਗੜ੍ਹ ਨੂੰ ਇਸ ਮਸਲੇ ਨੂੰ ਤੁਰੰਤ ਹੱਲ ਕਰਵਾਉਣ ਲਈ ਹਦਾਇਤ ਕੀਤੀ ਗਈ। ਕਾਰਜਸਾਧਕ ਅਫਸਰ ਨੇ ਫੌਰੀ ਕਾਰਵਾਈ ਕਰਦੇ ਹੋਏ ਜੈਟਿੰਗ ਮਸ਼ੀਨ ਅਤੇ ਸਫਾਈ ਸੇਵਕਾਂ ਦੀ ਮਦਦ ਨਾਲ ਦਸ਼ਮੇਸ਼ ਨਗਰ ਦੀ ਜਾਮ ਪਈ ਸੀਵਰੇਜ ਲਾਈਨ ਖੁੱਲ੍ਹਵਾ ਦਿੱਤੀ ਗਈ ਅਤੇ ਜਮ੍ਹਾਂ ਸੀਵਰੇਜ ਦੇ ਪਾਣੀ ਦੀ ਨਿਕਾਸੀ ਕਰ ਦਿੱਤੀ ਗਈ।

ਇਸੇ ਤਰ੍ਹਾਂ ਸਮਾਣਾ ਤੋਂ ਭਵਾਨੀਗੜ੍ਹ ਲਿੰਕ ਰੋਡ ਦੀ ਸੜਕ ’ਤੇ ਆਉਂਦੇ ਹੋਏ ਨੈਸ਼ਨਲ ਹਾਈਵੇਅ ਦੀ ਸੜਕ ’ਤੇ ਬਣੇ ਪੁਲ ਉਤਰਨ ਸਾਰ ਲਿੰਕ ਰੋਡ ਤੇ ਨੈਸ਼ਨਲ ਹਾਈਵੇਅ ਦੇ ਵਿਚਾਲੇ ਲੱਗੀ ਹੋਈ ਰੇਲਿੰਗ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਕੰਮ ਸ਼ੁਰੂ ਕਰਵਾਉਣ ਦੀ ਹਦਾਇਤ ਕੀਤੀ ਗਈ। ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਤੁਰੰਤ ਰੇਲਿੰਗ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ।

Advertisement