ਪੱਤਰ ਪ੍ਰੇਰਕਲਹਿਰਾਗਾਗਾ, 26 ਮਈਇਥੇ ਪੁਲੀਸ ਨੇ ਇਕ ਵਿਅਕਤੀ ਕੋਲੋਂ 15 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਐੱਸਐੱਚਓ ਇੰਸਪੈਕਟਰ ਰਣਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਅਧੀਨ ਸਹਾਇਕ ਥਾਣੇਦਾਰ ਗੁਰਮੇਲ ਰਾਮ ਨੇ ਜਲੂਰ ਰੋਡੇਵਾਲਾ ਗਸ਼ਤ ਦੌਰਾਨ ਡਰੇਨ ਪਟੜੀ ’ਤੇ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕਰਕੇ ਉਸਦੀ ਤਲਾਸ਼ੀ ਲਈ ਉਸ ਕੋਲੋਂ ਇਹ ਸ਼ਰਾਬ ਬਰਾਮਦ ਹੋਈ ਹੈ। ਮੁਲਜ਼ਮ ਦੀ ਪਛਾਣ ਪਛਾਣ ਮੋਤੀ ਸਿੰਘ ਵਾਸੀ ਜਲੂਰ ਵਜੋਂ ਹੋਈ। ਉਸਦੀ ਤਲਾਸ਼ੀ ਦੌਰਾਨ ਇੱਕ ਪਲਾਸਟਿਕ ਦੀ ਕੇਨੀ ਪਲਾਸਟਿਕ ਵਿੱਚੋਂ 15 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈਆਂ ਹਨ। ਪੁਲੀਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।