ਹਿਆਨ ਅਲੀ ਖਾਨ ਨੇ ਬਾਕਸਿੰਗ ’ਚੋਂ ਸੋਨ ਤਗਮਾ ਜਿੱਤਿਆ
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪਟਿਆਲਾ ’ਚ ਕਰਵਾਈਆਂ ਗਈਆਂ ਰਾਜ ਪੱਧਰੀ ਸਕੂਲ ਖੇਡਾਂ ਦੌਰਾਨ ਜ਼ਿਲ੍ਹਾ ਮਾਲੇਰਕੋਟਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹਥੋਆ ਦ ਪਹਿਲਵਾਨ ਹਿਆਨ ਅਲੀ ਖਾਨ ਪੰਜਾਬ ਬਾਕਸਿੰਗ ਦੇ 19 ਸਾਲਾ ਉਮਰ ਵਰਗ ਵਿਚ ਸੋਨੇ ਦਾ ਤਗਮਾ ਜਿੱਤ...
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪਟਿਆਲਾ ’ਚ ਕਰਵਾਈਆਂ ਗਈਆਂ ਰਾਜ ਪੱਧਰੀ ਸਕੂਲ ਖੇਡਾਂ ਦੌਰਾਨ ਜ਼ਿਲ੍ਹਾ ਮਾਲੇਰਕੋਟਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹਥੋਆ ਦ ਪਹਿਲਵਾਨ ਹਿਆਨ ਅਲੀ ਖਾਨ ਪੰਜਾਬ ਬਾਕਸਿੰਗ ਦੇ 19 ਸਾਲਾ ਉਮਰ ਵਰਗ ਵਿਚ ਸੋਨੇ ਦਾ ਤਗਮਾ ਜਿੱਤ ਕੇ ਬਾਕਸਿੰਗ ਦਾ ਸਟੇਟ ਚੈਂਪੀਅਨ ਬਣ ਗਿਆ ਹੈ। ਹਿਆਨ ਅਲੀ ਖਾਨ ਇਸ ਸਕੂਲ ਵਿਚ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਹੈ। ਸੋਨ ਤਮਗਾ ਜਿੱਤ ਕੇ ਸਕੂਲ ਪਹੁੰਚੇ ਹਿਆਨ ਅਲੀ ਖਾਨ ਦਾ ਸਕੂਲ ਪ੍ਰਿੰਸੀਪਲ ਗੁਰਪਰੀਤ ਸਿੰਘ ਜਵੰਧਾ ਦੀ ਅਗਵਾਈ ਹੇਠ ਸਕੂਲ ਮੈਨੇਜਮੈਂਟ ਕਮੇਟੀ, ਗਰਾਮ ਪੰਚਾਇਤ, ਸਕੂਲ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਫੁੱਲਾਂ ਦੇ ਹਾਰਾਂ ਅਤੇ ਗੁਲਦਸਤਿਆਂ ਨਾਲ ਸਵਾਗਤ ਕੀਤਾ ਗਿਆ। ਹਿਆਨ ਅਲੀ ਖਾਨ ਨੂੰ ਸਨਮਾਨਿਤ ਕਰਨ ਵਾਲਿਆਂ ਵਿੱਚ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਜਵੰਧਾ ਦੇ ਨਾਲ ਸਰਪੰਚ ਸੁਖਵਿੰਦਰ ਸਿੰਘ, ਕੈਪਟਨ ਬਹਾਦਰ ਸਿੰਘ , ਹਰਘੋਲ ਸਿੰਘ, ਪੰਚ ਹਰਪਰੀਤ ਸਿੰਘ, ਨੰਬਰਦਾਰ ਦਲਵਿੰਦਰ ਸਿੰੰਘ, ਲੈਕਚਰਾਰ ਕਾਜ਼ਮਾਂ ਖਾਨ, ਪਰਵੇਜ਼, ਨਿਸ਼ਾਰ, ਰਾਜਵਿੰਦਰ ਕੌਰ, ਗੁਰਦੇਵ ਸਿੰਘ , ਲਖਵਿੰਦਰ ਕੁਮਾਰ, ਬਲਤੇਜ ਸਿੰਘ, ਕਮਲਦੀਪ ਸਿੰਘ ਮੌਜੂਦ ਸਨ।
:

