ਸਿੰਗਲਾ ਦੀ ਸੇਵਾ ਭਾਵਨਾ ਨੂੰ ਸਮਰਪਿਤ ਸਿਹਤ ਜਾਂਚ ਕੈਂਪ
ਸਵਰਗੀ ਸੰਤ ਰਾਮ ਸਿੰਗਲਾ ਦੀ ਮਹਾਨ ਸੇਵਾ ਭਾਵਨਾ ਨੂੰ ਸਮਰਪਿਤ ਮੁਫ਼ਤ ਮੈਡੀਕਲ ਚੈਕਅੱਪ ਕੈਂਪਾਂ ਦੀ ਲੜੀ ਤਹਿਤ ਸਥਾਨਕ ਡਾ. ਅੰਬੇਡਕਰ ਕਮਿਊਨਿਟੀ ਹਾਲ, ਅੰਬੇਡਕਰ ਨਗਰ, ਸੁਨਾਮੀ ਗੇਟ ਵਿਖੇ ਇੱਕ ਵਿਸ਼ਾਲ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ, ਜਿਸ ਵਿਚ ਸੈਂਕੜੇ ਲੋੜਵੰਦ ਪਰਿਵਾਰਾਂ...
ਸਵਰਗੀ ਸੰਤ ਰਾਮ ਸਿੰਗਲਾ ਦੀ ਮਹਾਨ ਸੇਵਾ ਭਾਵਨਾ ਨੂੰ ਸਮਰਪਿਤ ਮੁਫ਼ਤ ਮੈਡੀਕਲ ਚੈਕਅੱਪ ਕੈਂਪਾਂ ਦੀ ਲੜੀ ਤਹਿਤ ਸਥਾਨਕ ਡਾ. ਅੰਬੇਡਕਰ ਕਮਿਊਨਿਟੀ ਹਾਲ, ਅੰਬੇਡਕਰ ਨਗਰ, ਸੁਨਾਮੀ ਗੇਟ ਵਿਖੇ ਇੱਕ ਵਿਸ਼ਾਲ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ, ਜਿਸ ਵਿਚ ਸੈਂਕੜੇ ਲੋੜਵੰਦ ਪਰਿਵਾਰਾਂ ਨੇ ਸਿਹਤ ਸਹੂਲਤਾਂ ਦਾ ਲਾਭ ਲਿਆ।
ਕੈਂਪ ਦੌਰਾਨ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਦੱਸਿਆ ਕਿ ਇਹ ਕੈਂਪ ਉਨ੍ਹਾਂ ਦੇ ਪਿਤਾ ਸੰਤ ਰਾਮ ਸਿੰਗਲਾ ਜੀ ਦੀ ਨਿੱਘੀ ਯਾਦ ਵਿੱਚ ਲਗਾਤਾਰ ਚਲਾਏ ਜਾ ਰਹੇ ਹਨ, ਜੋ ਹਮੇਸ਼ਾ ਲੋੜਵੰਦਾਂ ਦੀ ਮੱਦਦ ਲਈ ਤਤਪਰ ਰਹਿੰਦੇ ਸਨ। ਕੈਂਪ ਵਿੱਚ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦਾ ਵਿਸ਼ੇਸ਼ ਚੈੱਕਅੱਪ ਕਰ ਮੁਫ਼ਤ ਚਸ਼ਮੇ ਅਤੇ ਚਮੜੀ ਦੇ ਰੋਗਾਂ ਦੀਆਂ ਦਵਾਈਆਂ ਵੰਡੀਆਂ ਗਈਆਂ।
ਨਾਲ ਹੀ ਲੋੜਵੰਦ ਮਰੀਜ਼ਾਂ ਦੇ ਆਪਰੇਸ਼ਨ ਰਾਹੀਂ ਮੁਫ਼ਤ ਲੈਂਜ਼ ਪਵਾਉਣ ਦੀ ਸਹੂਲਤ ਵੀ ਦਿੱਤੀ ਗਈ। ਸ੍ਰੀ ਸਿੰਗਲਾ ਨੇ ਦੱਸਿਆ ਕਿ ਇਸ ਮਨੁੱਖਤਾ ਦੀ ਸੇਵਾ ਦੇ ਕਾਰਜ ਦੌਰਾਨ ਸਿੰਗਲਾ ਪਰਿਵਾਰ ਵੱਲੋਂ ਜਿੱਥੇ ਖ਼ੁਦ ਮਰੀਜ਼ਾਂ ਦੀ ਸੇਵਾ ਕੀਤੀ ਗਈ, ਉੱਥੇ ਹੀ ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਲਈ ਵਿਸ਼ੇਸ਼ ਬੱਸਾਂ ਦਾ ਵੀ ਇੰਤਜ਼ਾਮ ਕੀਤਾ ਗਿਆ।

