ਹਰਕਮਲਦੀਪ ਬਣੇਗਾ ‘ਮੁੱਖ ਮੰਤਰੀ’
ਪੰਜਾਬ ਵਿਧਾਨ ਸਭਾ ਵੱਲੋਂ ਸੰਵਿਧਾਨ ਦਿਵਸ ਮੌਕੇ 26 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਮੌਕ ਸੈਸ਼ਨ ਕਰਵਾਇਆ ਜਾ ਰਿਹਾ ਹੈ, ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਧੂਰੀ ਨਾਲ ਸਬੰਧਤ ਸਰਕਾਰੀ ਐਮੀਨੈਂਸ ਸਕੂਲ ਘਨੌਰੀ ਕਲਾਂ ਦਾ ਵਿਦਿਆਰਥੀ ਹਰਕਮਲਦੀਪ ਸਿੰਘ ਮੁੱਖ...
ਪੰਜਾਬ ਵਿਧਾਨ ਸਭਾ ਵੱਲੋਂ ਸੰਵਿਧਾਨ ਦਿਵਸ ਮੌਕੇ 26 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਮੌਕ ਸੈਸ਼ਨ ਕਰਵਾਇਆ ਜਾ ਰਿਹਾ ਹੈ, ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਧੂਰੀ ਨਾਲ ਸਬੰਧਤ ਸਰਕਾਰੀ ਐਮੀਨੈਂਸ ਸਕੂਲ ਘਨੌਰੀ ਕਲਾਂ ਦਾ ਵਿਦਿਆਰਥੀ ਹਰਕਮਲਦੀਪ ਸਿੰਘ ਮੁੱਖ ਮੰਤਰੀ ਵਾਲੀ ਭੂਮਿਕਾ ਅਦਾ ਕਰੇਗਾ, ਉੱਥੇ ਪੰਜਾਬ ਦੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆ ਤੋਂ ਵੀ ਵਿਦਿਆਰਥੀ ਬਕਾਇਦਾ ਬਤੌਰ ਵਿਧਾਇਕਾਂ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਅੰਦਰ ਸਿਆਸੀ ਚੇਤਨਾ ਪੈਦਾ ਕਰਨ ਲਈ ਪਹਿਲੀ ਵਾਰ ਕੀਤਾ ਜਾ ਰਿਹਾ ਇਹ ਵਿਲੱਖਣ ਉਪਰਾਲਾ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਧੂਰੀ ਨਾਲ ਸਬੰਧਤ ਐਂਮੀਨੈਂਸ ਸਕੂਲ ਘਨੌਰੀ ਕਲਾਂ ’ਚ ਬਾਰਵੀਂ ਕਲਾਸ ਆਰਟਸ ਦਾ ਵਿਦਿਆਰਥੀ ਹਰਕਮਲਦੀਪ ਸਿੰਘ ਰਾਜਨੀਤੀ ਸਾਸ਼ਤਰ ਦੀ ਪੜ੍ਹਾਈ ਵੀ ਕਰ ਰਿਹਾ ਹੈ ਹਰਕਮਲਦੀਪ ਸਿੰਘ ਨੇ ਸਕੂਲ ਪ੍ਰਿੰਸੀਪਲ ਖੁਸ਼ਦੀਪ ਗੋਇਲ ਤੋਂ ਇਲਾਵਾ ਆਪਣੇ ਅਧਿਆਪਕਾਂ ਮਨੋਜ ਕੁਮਾਰ ਅਤੇ ਸੁਖਵਿੰਦਰ ਸਿੰਘ ਜਹਾਂਗੀਰ ਦੀ ਅਗਵਾਈ ਹੇਠ 26 ਦੇ ਮੌਕ ਸ਼ੈਸ਼ਨ ਦੀਆਂ ਤਿਆਰੀਆਂ ਖਿੱਚ ਹੋਈਆਂ ਹਨ। ਅਧਿਆਪਕਾ ਨੇ ਦੱਸਿਆ ਕਿ ਮੌਕ ਸੈਸ਼ਨ ਵਿੱਚ ਉਕਤ ਭੂਮਿਕਾ ਲਈ ਵਿਦਿਆਰਥੀ ਨੂੰ ਪੂਰੀ ਸਿਲੈਕਸ਼ਨ ਪ੍ਰਕਿਰਿਆ ਵਿੱਚੋਂ ਲੰਘਣਾ ਪਿਆ ਹੈ।

