ਕੇਂਦਰ ਸਰਕਾਰ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਦੇ ਰੋਸ ਵੱਜੋਂ ਅੱਜ ਮਾਰਕੀਟ ਕਮੇਟੀ ਭਵਾਨੀਗੜ੍ਹ ਦੇ ਸਾਬਕਾ ਚੇਅਰਮੈਨ ਹਰੀ ਸਿੰਘ ਫੱਗੂਵਾਲਾ ਆਪਣੇ ਦਰਜਨਾਂ ਸਾਥੀਆਂ ਸਣੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਇੱਥੋਂ ਨੇੜਲੇ ਪਿੰਡ ਫੱਗੂਵਾਲਾ ਵਿੱਚ ਕਰਵਾਏ ਇੱਕ ਸਮਾਗਮ ਦੌਰਾਨ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਹਾਜ਼ਰੀ ਵਿੱਚ ਹਰੀ ਸਿੰਘ ਫੱਗੂਵਾਲਾ ਅਤੇ ਭਾਜਪਾ ਸਪੋਰਟਸ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਨ ਝਨੇੜੀ ਨੇ ਕਿਹਾ ਕਿ ਭਾਜਪਾ ਦੀਆਂ ਪੰਜਾਬ ਵਿਰੋਧੀ ਅਤੇ ਖਾਸ ਕਰਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਖੋਹਣ ਵਾਲੀਆਂ ਨੀਤੀਆਂ ਨੂੰ ਨੇੜਿਓਂ ਦੇਖਿਆ ਤਾਂ ਉਨ੍ਹਾਂ ਨੇ ਭਾਜਪਾ ਨੂੰ ਛੱਡਣ ਦਾ ਫੈਸਲਾ ਕੀਤਾ। ਭਾਜਪਾ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਸਤਨਾਮ ਸਿੰਘ ਹਰਦਿੱਤਪੁਰਾ ਜ਼ਿਲ੍ਹਾ ਸਕੱਤਰ, ਗੁਰਸੇਵਕ ਸਿੰਘ ਖੇੜੀ ਗਿੱਲਾਂ, ਟਹਿਲ ਸਿੰਘ ਫੱਗੂਵਾਲਾ , ਗੁਲਾਬ ਸਿੰਘ ਪਿੰਡ ਫੁੰਮਣਵਾਲ, ਦਵਿੰਦਰ ਸਿੰਘ ਜ਼ਿਲਾ ਵਾਈਸ ਪ੍ਰਧਾਨ ਸਪੋਰਟਸ ਸੈੱਲ ਸੰਗਰੂਰ , ਮਹਿਕਬੀਰ ਸਿੰਘ ਜ਼ਿਲਾ ਵਾਈਸ ਪ੍ਰਧਾਨ ਸਪੋਰਟਸ ਸੈੱਲ ਸੰਗਰੂਰ, ਗੁਰਮੁੱਖ ਸਿੰਘ ਸੈਕਟਰੀ ਸਪੋਰਟਸ ਸੈੱਲ, ਲਵਪ੍ਰੀਤ ਸਿੰਘ, ਗੁਰਨਾਇਬ ਸਿੰਘ ਫੱਗੂਵਾਲਾ ਆਦਿ ਹਾਜ਼ਰ ਸਨ।
ਸਾਬਕਾ ਮੰਤਰੀ ਸਿੰਗਲਾ ਨੇ ਹਰੀ ਸਿੰਘ ਫੱਗੂਵਾਲਾ ਅਤੇ ਸਾਰੀ ਟੀਮ ਦਾ ਪਾਰਟੀ ਵਿਚ ਸਵਾਗਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਪੰਜਾਬ ਦੀ ਤਰੱਕੀ ਲਈ ਗੰਭੀਰਤਾ ਨਾਲ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਖੋਹਣ ਦੀ ਚਾਲ ਨੂੰ ਪੰਜਾਬੀਆਂ ਨੇ ਤਕੜੇ ਹੋ ਕੇ ਫੇਲ੍ਹ ਕੀਤਾ ਹੈ। ਉਨ੍ਹਾਂ ਪਾਰਟੀ ’ਚ ਸ਼ਾਮਲ ਹੋਣ ਵਾਲੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਕਾਂਗਰਸ ਪਾਰਟੀ ਵਿੱਚ ਸਾਰੇ ਸਾਥੀਆਂ ਦਾ ਬਣਦਾ ਮਾਣ-ਸਨਮਾਨ ਯਕੀਨੀ ਬਣਾਇਆ ਜਾਵੇਗਾ।
ਇਸ ਮੌਕੇ ਸੁਖਮਨਜੀਤ ਸਿੰਘ ਘੁੰਮਣ, ਰਣਜੀਤ ਸਿੰਘ ਤੂਰ, ਸੁਖਮਿੰਦਰਪਾਲ ਸਿੰਘ ਤੂਰ, ਗੁਰਦੀਪ ਸਿੰਘ ਘਰਾਚੋਂ, ਗੁਰਪ੍ਰੀਤ ਸਿੰਘ ਕੰਧੋਲਾ, ਹਰਦੀਪ ਸਿੰਘ ਤੂਰ, ਬਲਵਿੰਦਰ ਸਿੰਘ ਪੂਨੀਆਂ, ਮੇਜਰ ਸਿੰਘ ਸੇਖੋਂ, ਅਸ਼ੋਕ ਰੱਜਾ, ਗੁਰਪ੍ਰੀਤ ਸਿੰਘ ਸਰਪੰਚ, ਕਰਮਜੀਤ ਸਿੰਘ ਸਾਬਕਾ ਸਰਪੰਚ ਅਤੇ ਜੀਵਨ ਸਿੰਘ ਆਦਿ ਕਾਂਗਰਸੀ ਆਗੂ ਵੀ ਹਾਜ਼ਰ ਸਨ।

