ਭਾਸ਼ਣ ਮੁਕਾਬਲੇ ’ਚ ਗੁਰਮਹਿਕਦੀਪ ਕੌਰ ਅੱਵਲ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵੱਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੰਤਰ ਸਕੂਲ ਭਾਸ਼ਣ ਮੁਕਾਬਲੇ ਸਾਹਿਤ ਸਦਨ ਦੇ ਸਹਿਯੋਗ ਨਾਲ ਸਥਾਨਕ ਆਦਰਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਏ ਗਏ। ਪ੍ਰਿੰਸੀਪਲ ਜੋਗਾ ਸਿੰਘ ਤੂਰ, ਪਰਮਿੰਦਰ ਕੌਰ ਅਧਿਆਪਕ ਇੰਚਾਰਜ, ਮਨਜੀਤ ਕੌਰ...
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵੱਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੰਤਰ ਸਕੂਲ ਭਾਸ਼ਣ ਮੁਕਾਬਲੇ ਸਾਹਿਤ ਸਦਨ ਦੇ ਸਹਿਯੋਗ ਨਾਲ ਸਥਾਨਕ ਆਦਰਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਏ ਗਏ। ਪ੍ਰਿੰਸੀਪਲ ਜੋਗਾ ਸਿੰਘ ਤੂਰ, ਪਰਮਿੰਦਰ ਕੌਰ ਅਧਿਆਪਕ ਇੰਚਾਰਜ, ਮਨਜੀਤ ਕੌਰ ਅਧਿਆਪਕ ਪੰਜਾਬੀ ਵਿਭਾਗ ਦੀ ਦੇਖ-ਰੇਖ ਹੇਠ ਹੋਏ ਇਨ੍ਹਾਂ ਮੁਕਾਬਲਿਆਂ ਦੀ ਸ਼ੁਰੂਆਤ ਮੌਕੇ ਸੁਰਿੰਦਰ ਪਾਲ ਸਿੰਘ ਸਿਦਕੀ ਡਿਪਟੀ ਚੀਫ ਆਰਗੇਨਾਈਜ਼ਰ ਨੇ ਸਮਾਗਮ ਦੇ ਮੰਤਵ ਬਾਰੇ ਦੱਸਿਆ। ਕੁਲਵੰਤ ਸਿੰਘ ਨਾਗਰੀ ਜ਼ੋਨਲ ਪ੍ਰਧਾਨ ਨੇ ਸੰਗਰੂਰ ਜ਼ੋਨ ਦੀਆਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਰਗਰਮੀਆਂ ਬਾਰੇ ਦੱਸਿਆ। ਮੁਕਾਬਲੇ ਤੋਂ ਬਾਅਦ ਡਾ. ਭਗਵੰਤ ਸਿੰਘ ਨੇ ਵਿਦਿਆਰਥੀਆਂ ਨੂੰ ਸਟੇਜ ਤੇ ਬੋਲਣ ਲਈ ਨੁਕਤੇ ਦੱਸੇ। ਮੁਕਾਬਲੇ ਦੌਰਾਨ ਸੰਤ ਅਤਰ ਸਿੰਘ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਦੀ ਵਿਦਿਆਰਥਣ ਗੁਰਮਹਿਕਦੀਪ ਕੌਰ ਅੱਵਲ ਰਹੀ। ਗੁਰਨੂਰ ਕੌਰ ਜਥੇਦਾਰ ਕਰਤਾਰ ਸਿੰਘ ਦਰਵੇਸ਼ ਸਕੂਲ ਆਫ ਐਮੀਂਨੈੱਸ ਸੰਗਰੂਰ ਅਤੇ ਨਿਸ਼ਠਾ ਸਪਰਿੰਗਡੇਲਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਨੇ ਕਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਜਦੋਂ ਕਿ ਅਵਨੂਰ ਸਿੰਘ ਸਰਵਹਿੱਤਕਾਰੀ ਵਿਦਿਆ ਮੰਦਿਰ ਸੰਗਰੂਰ ਅਤੇ ਗੁਰਨੂਰ ਕੌਰ ਆਦਰਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਨੇ ਹੌਂਸਲਾ ਵਧਾਊ ਇਨਾਮ ਜਿੱਤੇ।

