ਪੈਨਸ਼ਨਰਾਂ ਪ੍ਰਤੀ ਸਰਕਾਰ ਦਾ ਵਤੀਰਾ ਨਿੰਦਣਯੋਗ: ਆਗੂ
ਗੌਰਮਿੰਟ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਧੂਰੀ ਦੇ ਆਗੂਆਂ ਕੁਲਵੰਤ ਸਿੰਘ ਧੂਰੀ ਚੇਅਰਮੈਨ, ਹਰਦੇਵ ਸਿੰਘ ਜਵੰਧਾ ਚੀਫ ਪੈਟਰਨ, ਜੈਦੇਵ ਸ਼ਰਮਾ ਪ੍ਰਧਾਨ, ਜਸਵਿੰਦਰ ਸਿੰਘ ਮੂਲੋਵਾਲ ਜਨਰਲ ਸਕੱਤਰ ਨੇ ਕਿਹਾ ਕਿ ਪੰਜਾਬ ਸਰਕਾਰ ਪੈਨਸ਼ਨਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਸਰਕਾਰ ਦੇ ਚੌਥੇ ਬਜਟ ਨੇ ਵੀ ਪੈਨਸ਼ਨਰਾਂ ਦੇ ਪੱਲੇ ਨਿਰਾਸ਼ਾ ਹੀ ਪਾਈ ਹੈ। ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ ਗੁਆਂਢੀ ਰਾਜਾਂ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲੋਂ 13% ਡੀਏ ਘੱਟ ਲੈ ਰਹੇ ਹਨ| ਛੇਵੇਂ ਪੇਅ ਕਮਿਸ਼ਨ ਦਾ ਬਕਾਇਆ ਸਰਕਾਰ 42 ਕਿਸ਼ਤਾਂ ਵਿੱਚ ਦੇਣ ਦੀ ਗੱਲ ਕਰ ਰਹੀ ਹੈ, ਜੋ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਸਰਾਸਰ ਧੱਕੇਸ਼ਾਹੀ ਹੈ। ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਖੂਹ ਖਾਤੇ ਵਿੱਚ ਪਾ ਦਿੱਤੀ ਹੈ। ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਗਾਰੰਟੀ ਦਿੱਤੀ ਗਈ ਸੀ ਪਰ ਸਰਕਾਰ ਹੁਣ ਇਸ ਗਾਰੰਟੀ ਤੋਂ ਵੀ ਭੱਜ ਰਹੀ ਹੈ। ਪੈਨਸ਼ਨਰਾਂ ਦੀ ਪੈਨਸ਼ਨ 2:59 ਗੁਣਾਂਕ ਨਾਲ ਤਹਿ ਕਰਨ ਤੋਂ ਟਾਲਾ ਵੱਟ ਲਿਆ ਹੈ। ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ ਮੌਜੂਦਾ ਸਰਕਾਰ ਤੋਂ ਪੂਰੀ ਤਰ੍ਹਾਂ ਨਿਰਾਸ਼ ਹਨ। ਇਸ ਮੌਕੇ ਪੈਨਸ਼ਨਰ ਆਗੂ ਜੰਗ ਸਿੰਘ ਬਾਦਸ਼ਾਹਪੁਰ, ਪ੍ਰੀਤਮ ਸਿੰਘ ਧੂਰਾ, ਰਣਜੀਤ ਸਿੰਘ ਢੀਂਡਸਾ, ਭਰਪੂਰ ਸਿੰਘ ਭੋਜੋਵਾਲੀ, ਰਾਮ ਗੋਪਾਲ ਸਰਮਾ, ਸੁਖਦੇਵ ਸਿੰਘ ਖੰਗੂੜਾ, ਬੁੱਧ ਸਿੰਘ, ਦਿਆਲ ਸਿੰਘ ਧੂਰਾ ਤਰਸੇਮ ਕੁਮਾਰ ਮਿੱਤਲ, ਗਿਰਧਾਰੀ ਲਾਲ ਵੀ ਹਾਜ਼ਰ ਸਨ।