ਦੋ ਦੁਕਾਨਾਂ ’ਚੋਂ ਸਾਮਾਨ ਚੋਰੀ
ਖੇਤਰੀ ਪ੍ਰਤੀਨਿਧ ਧੂਰੀ, 13 ਜੁਲਾਈ ਧੂਰੀ ਸ਼ਹਿਰ ਦੀ ਮਾਲੇਰਕੋਟਲਾ ਰੋਡ ’ਤੇ ਸਥਿਤ ਦੋ ਦੁਕਾਨਾਂ ’ਚ ਲੰਘੀ ਰਾਤ ਚੋਰੀ ਹੋ ਗਈ। ਦੁਕਾਨਦਾਰ ਲੱਕੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟਾਇਰ ਅਤੇ ਬੈਟਰੀਆਂ ਦੀ ਦੁਕਾਨ ’ਚੋਂ ਟਾਇਰ, ਬੈਟਰੀਆਂ ਅਤੇ ਕੁਝ ਨਕਦੀ ਚੋਰੀ...
Advertisement
ਖੇਤਰੀ ਪ੍ਰਤੀਨਿਧ
ਧੂਰੀ, 13 ਜੁਲਾਈ
Advertisement
ਧੂਰੀ ਸ਼ਹਿਰ ਦੀ ਮਾਲੇਰਕੋਟਲਾ ਰੋਡ ’ਤੇ ਸਥਿਤ ਦੋ ਦੁਕਾਨਾਂ ’ਚ ਲੰਘੀ ਰਾਤ ਚੋਰੀ ਹੋ ਗਈ। ਦੁਕਾਨਦਾਰ ਲੱਕੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟਾਇਰ ਅਤੇ ਬੈਟਰੀਆਂ ਦੀ ਦੁਕਾਨ ’ਚੋਂ ਟਾਇਰ, ਬੈਟਰੀਆਂ ਅਤੇ ਕੁਝ ਨਕਦੀ ਚੋਰੀ ਹੋਈ ਗਈ। ਉਨ੍ਹਾਂ ਦਾ ਲਗਪਗ ਸਾਢੇ ਤਿੰਨ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸੜਕ ਦੇ ਉਸ ਪਾਰ ਪੈਟਰੋਲ ਪੰਪ ਕੋਲ ਇਕ ਹੋਰ ਟੇਪਾਂ ਦੀ ਦੁਕਾਨ ’ਚੋਂ ਲਗਪਗ 20 ਹਜ਼ਾਰ ਦਾ ਸਾਮਾਨ ਚੋਰੀ ਕੀਤਾ ਗਿਆ ਹੈ। ਥਾਣਾ ਸਦਰ ਧੂਰੀ ਦੇ ਮੁਖੀ ਐੱਸਐੱਚਓ ਜਸਵੀਰ ਸਿੰਘ ਤੂਰ ਨੇ ਕਿਹਾ ਕਿ ਚੋਰੀ ਦੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ।
Advertisement
×