DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੋਲਡੀ, ਸੰਘਰੇੜੀ ਤੇ ਬੀਬੀ ਵਿਰਕ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਬਣੇ

ਆਗੂਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ
  • fb
  • twitter
  • whatsapp
  • whatsapp
Advertisement

ਨਿੱਜੀ ਪੱਤਰ ਪ੍ਰੇਰਕ

ਸੰਗਰੂਰ, 4 ਜੁਲਾਈ

Advertisement

ਸ੍ਰੋਮਣੀ ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਅਤੇ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਪਰਮਜੀਤ ਕੌਰ ਵਿਰਕ ਨੂੰ ਪਾਰਟੀ ਦੀ ਸਰਵਉਚ ਵਰਕਿੰਗ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ ਜਿਸ ਕਾਰਨ ਹਲਕੇ ਦੇ ਪਾਰਟੀ ਆਗੂਆਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦਾਅਵਾ ਕੀਤਾ ਕਿ ਇਹਨ੍ਹਾਂ ਨਿਯੁਕਤੀਆਂ ਨਾਲ ਪਾਰਟੀ ਨੂੰ ਵਧੇਰੇ ਮਜ਼ਬੂਤੀ ਮਿਲੇਗੀ।

ਵਰਕਿੰਗ ਕਮੇਟੀ ਮੈਂਬਰਾਂ ਦੀ ਨਿਯੁਕਤੀ ’ਤੇ ਮਾਰਕਿਟ ਕਮੇਟੀ ਭਵਾਨੀਗੜ੍ਹ ਦੇ ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਰੰਧਾਵਾ,ਇਕਬਾਲਜੀਤ ਸਿੰਘ ਪੂਨੀਆ, ਬਿੰਦਰ ਸਿੰਘ ਬਟਰਿਅਣਾ ਸਰਕਲ ਪ੍ਰਧਾਨ, ਹਰਵਿੰਦਰ ਸਿੰਘ ਗੋਲਡੀ ਤੂਰ, ਹਰਜਿੰਦਰ ਸਿੰਘ ਜਲਾਨ ਸਾਬਕਾ ਸਰਪੰਚ, ਪ੍ਰਭਜੀਤ ਸਿੰਘ ਲੱਕੀ, ਬਾਵੀ ਗਰੇਵਾਲ, ਜਤਿੰਦਰ ਸਿੰਘ (ਵਿੱਕੀ ਕੋਚ), ਜਗਤਾਰ ਸਿੰਘ ਸੋਮਾ, ਗੁਰਮੀਤ ਸਿੰਘ ਜੈਲਦਾਰ, ਸੁਖਦੇਵ ਸਿੰਘ ਬਰਾੜ, ਗਮਦੂਰ ਸਿੰਘ ਫੱਗੂਵਾਲਾ, ਜੱਗੀ ਸੰਗਤਪੁਰਾ, ਗੁਰਨਾਮ ਸਿੰਘ ਰੋਹੀ, ਬਲਵਿੰਦਰ ਸਿੰਘ ਮਾਝੀ, ਸੁੰਦਰ ਕ੍ਰਿਸ਼ਨ (ਬਿੱਲੂ), ਭਰਪੂਰ ਸਿੰਘ (ਭੋਲਾ), ਨਾਜਰ ਸਿੰਘ ਖੇੜੀ ਗਿੱਲਾ, ਗੁਰਮੀਤ ਸਿੰਘ ਭੱਟੀਵਾਲ ਕਲਾਂ, ਸੁਰਜੀਤ ਸਿੰਘ ਰਟੋਲ, ਸਰਬਜੀਤ ਸਿੰਘ ਬਿੱਲਾ, ਜਗਪਾਲ ਸਿੰਘ ਬਖੋਪੀਰ, ਭਰਪੂਰ ਸਿੰਘ ਫੱਗੂਵਾਲਾ, ਬਲਜੀਤ ਸਿੰਘ ਭਿੰਡਰਾਂ, ਰਿੰਕੂ ਰਾਮਪੁਰਾ ਆਦਿ ਨੇ ਖੁਸ਼ੀ ਜਾਹਿਰ ਕਰਦਿਆਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦਿਵਾਇਆ ਕਿ ਉਪਰੋਕਤ ਆਗੂਆਂ ਦੀ ਨਿਯੁਕਤੀ ਨਾਲ ਅਕਾਲੀ ਦਲ ਨੂੰ ਹੋਰ ਮਜਬੂਤੀ ਮਿਲੇਗੀ। ਨਵ ਨਿਯੁਕਤ ਵਰਕਿੰਗ ਕਮੇਟੀ ਮੈਂਬਰਾਂ ਵਿਨਰਜੀਤ ਗੋਲਡੀ, ਤੇਜਿੰਦਰ ਸਿੰਘ ਸੰਘਰੇੜੀ ਅਤੇ ਬੀਬੀ ਵਿਰਕ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਲੀਡਰਸ਼ਿਪ ਨੂੰ ਯਕੀਨ ਦਿਵਾਇਆ ਕਿ ਪਾਰਟੀ ਨੇ ਉਹਨਾਂ ਨੂੰ ਜੋ ਜਿੰਮੇਵਾਰੀ ਸੌਂਪੀ ਹੈ ਉਹ ਪੂਰੀ ਲਗਨ ਅਤੇ ਤਨਦੇਹੀ ਨਾਲ ਕੰਮ ਕਰਨਗੇ।

Advertisement
×