ਰੱਸਾਕਸ਼ੀ ਵਿੱਚ ਗੁਰੂ ਹਰਿ ਰਾਏ ਸਕੂਲ ਦੀਆਂ ਖਿਡਾਰਨਾਂ ਜੇਤੂ
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਰੱਸਾ-ਕਸ਼ੀ ਲੜਕੀਆਂ ਦੇ ਮੁਕਾਬਲਿਆਂ ਵਿੱਚ ਸੰਦੋੜ ਜ਼ੋਨ ਵੱਲੋਂ ਗੁਰੂ ਹਰਿ ਰਾਇ ਮਾਡਲ ਸਕੂਲ ਝੁਨੇਰ ਦੀਆਂ ਵਿਦਿਆਰਥਣਾਂ ਨੇ ਹਿੱਸਾ ਲੈ ਕੇ ਜਿੱਤ ਦੇ ਝੰਡੇ ਗੱਡੇ। ਜ਼ਿਕਰਯੋਗ ਹੈ ਕਿ ਅੰਡਰ-17 ਸਾਲਾਂ ਵਰਗ...
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਰੱਸਾ-ਕਸ਼ੀ ਲੜਕੀਆਂ ਦੇ ਮੁਕਾਬਲਿਆਂ ਵਿੱਚ ਸੰਦੋੜ ਜ਼ੋਨ ਵੱਲੋਂ ਗੁਰੂ ਹਰਿ ਰਾਇ ਮਾਡਲ ਸਕੂਲ ਝੁਨੇਰ ਦੀਆਂ ਵਿਦਿਆਰਥਣਾਂ ਨੇ ਹਿੱਸਾ ਲੈ ਕੇ ਜਿੱਤ ਦੇ ਝੰਡੇ ਗੱਡੇ। ਜ਼ਿਕਰਯੋਗ ਹੈ ਕਿ ਅੰਡਰ-17 ਸਾਲਾਂ ਵਰਗ ਲੜਕੀਆਂ ਨੇ ਤੀਸਰਾ ਸਥਾਨ ਹਾਸਲ ਕੀਤਾ। ਅੰਡਰ -14 ਲੜਕੀਆਂ ਨੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਰਾਜ-ਪੱਧਰ ਲਈ ਆਪਣਾ ਸਥਾਨ ਪੱਕਾ ਕਰ ਲਿਆ ਹੈ। ਸਕੂਲ ਮੁਖੀ ਊਸ਼ਾ ਰਾਣੀ ਨੇ ਸਾਰੀਆਂ ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ ਅਤੇ ਸਟਾਫ਼ ਨੂੰ ਮੁਬਾਰਕਬਾਦ ਦਿੱਤੀ ਅਤੇ ਰਣਜੀਤ ਸਿੰਘ ਦੇ ਵਿਸ਼ੇਸ਼ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਦੌਾਰਨ ਉਨ੍ਹਾਂ ਕਿਹਾ ਕਿ ਰਾਜ ਪੱਧਰ ਲਈ ਚੁਣੀਆਂ ਗਈਆਂ ਵਿਦਿਆਰਥਣਾਂ ਤਨਵੀਰ ਕੌਰ, ਪਵਨੀਤ ਕੌਰ , ਸ਼ਾਇਨਾ ਮਲਿਕ, ਜਸਪ੍ਰੀਤ ਕੌਰ, ਰਾਵੀਆ, ਮਨਪ੍ਰੀਤ ਕੌਰ, ਰਾਜਵੀਰ ਕੌਰ ਅਤੇ ਆਇਸ਼ਾ ਵਧਾਈ ਦੀਆਂ ਪਾਤਰ ਹਨ। ਇਸ ਮੌਕੇ ਮਨਜੀਤ ਕੌਰ, ਹਰਪ੍ਰੀਤ ਕੌਰ, ਜਤਿੰਦਰ ਕੌਰ, ਅੰਮ੍ਰਿਤਪਾਲ ਕੌਰ, ਅਰਸ਼ਦੀਪ ਕੌਰ, ਕਿਰਨਜੀਤ ਕੌਰ ਤੇ ਅਵਤਾਰ ਸਿੰਘ ਹਾਜ਼ਰ ਸਨ।