ਲੜਕੀ ਦੇ ਵਿਆਹ ਲਈ ਸਾਮਾਨ ਦਿੱਤਾ
ਭਵਾਨੀਗੜ੍ਹ: ਡੇਰਾ ਸਿਰਸਾ ਬਲਾਕ ਭਵਾਨੀਗੜ੍ਹ ਦੀ ਸਾਧ ਸੰਗਤ ਅਤੇ ਸੇਵਾਦਾਰਾਂ ਨੇ ਲੋੜਵੰਦ ਵਿਧਵਾ ਤੇ ਅਪਾਹਜ ਔਰਤ ਫਿਰਦੋਸ਼ ਖਾਨ ਵਾਸੀ ਤੂਰ ਪੱਤੀ ਭਵਾਨੀਗੜ੍ਹ ਦੀ ਲੜਕੀ ਦੇ ਵਿਆਹ ਮੌਕੇ ਮਦਦ ਕਰਕੇ ਇਨਸਾਨੀ ਫਰਜ਼ ਨਿਭਾਇਆ। ਰਾਮ ਕਰਨ ਇੰਸਾ ਨੇ ਦੱਸਿਆ ਕਿ ਵਿਧਵਾ ਨੇ...
Advertisement
ਭਵਾਨੀਗੜ੍ਹ: ਡੇਰਾ ਸਿਰਸਾ ਬਲਾਕ ਭਵਾਨੀਗੜ੍ਹ ਦੀ ਸਾਧ ਸੰਗਤ ਅਤੇ ਸੇਵਾਦਾਰਾਂ ਨੇ ਲੋੜਵੰਦ ਵਿਧਵਾ ਤੇ ਅਪਾਹਜ ਔਰਤ ਫਿਰਦੋਸ਼ ਖਾਨ ਵਾਸੀ ਤੂਰ ਪੱਤੀ ਭਵਾਨੀਗੜ੍ਹ ਦੀ ਲੜਕੀ ਦੇ ਵਿਆਹ ਮੌਕੇ ਮਦਦ ਕਰਕੇ ਇਨਸਾਨੀ ਫਰਜ਼ ਨਿਭਾਇਆ। ਰਾਮ ਕਰਨ ਇੰਸਾ ਨੇ ਦੱਸਿਆ ਕਿ ਵਿਧਵਾ ਨੇ ਬਲਾਕ ਭਵਾਨੀਗੜ੍ਹ ਦੇ ਸੇਵਾਦਾਰਾਂ ਕੋਲ ਅਰਜ਼ੀ ਦਿੱਤੀ ਸੀ। ਬਲਾਕ ਦੇ ਸੇਵਾਦਾਰਾਂ ਵੱਲੋਂ ਲੜਕੀ ਦੇ ਵਿਆਹ ਲਈ ਲੋੜੀਂਦਾ ਸਾਮਾਨ ਦੇ ਕੇ ਮਦਦ ਕੀਤੀ। ਇਸ ਸੰਬੰਧੀ ਸਥਾਨਕ ਐਮ ਐਸ ਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਭਵਾਨੀਗੜ੍ਹ ਵਿਖੇ ਇਕ ਸਮਾਗਮ ਰੱਖਿਆ ਗਿਆ, ਜਿਸ ਵਿਚ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਸਿੰਗਲਾ ਧੂਰੀ ਨੇ ਇਸ ਲੋੜਵੰਦ ਪਰਿਵਾਰ ਨੂੰ ਜ਼ਰੂਰੀ ਸਾਮਾਨ ਦਿੱਤਾ। -ਪੱਤਰ ਪ੍ਰੇਰਕ
Advertisement
Advertisement
×