ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਾਲਜ ’ਚ ਦਾਖ਼ਲੇ ਸਬੰਧੀ ਮੁਫ਼ਤ ਰਜਿਸਟਰੇਸ਼ਨ ਸ਼ੁਰੂ

ਲਹਿਰਾਗਾਗਾ: ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤਿੰਨਾ ਦਾ ਸਾਂਝਾਂ ਦਾਖਲਾ ਟੈਸਟ ਜੋ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਬੀਐੱਡ ਸੈਸ਼ਨ 2025-27 ਦਾਖਲੇ ਸਬੰਧੀ ਟੈਸਟ ਲਿਆ ਜਾ ਰਿਹਾ ਹੈ। ਇਥੇ ਸ਼ਿਵਮ ਕਾਲਜ ਆਫ਼ ਐਜੂਕੇਸ਼ਨ ਖੋਖਰ...
Advertisement
ਲਹਿਰਾਗਾਗਾ: ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤਿੰਨਾ ਦਾ ਸਾਂਝਾਂ ਦਾਖਲਾ ਟੈਸਟ ਜੋ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਬੀਐੱਡ ਸੈਸ਼ਨ 2025-27 ਦਾਖਲੇ ਸਬੰਧੀ ਟੈਸਟ ਲਿਆ ਜਾ ਰਿਹਾ ਹੈ। ਇਥੇ ਸ਼ਿਵਮ ਕਾਲਜ ਆਫ਼ ਐਜੂਕੇਸ਼ਨ ਖੋਖਰ ਕਲਾਂ ਵਿੱਚ ਬੀਐੱਡ ਦਾਖਲਾ ਟੈਸਟ ਲਈ ਕਾਲਜ ਵਿਖੇ ਮੁਫ਼ਤ ਆਨਲਾਈਨ ਫਾਰਮ ਭਰਨ ਲਈ ਹੈਲਪ ਡੈਸਕ ਸੈਂਟਰ ਖੋਲ੍ਹਿਆ ਗਿਆ ਹੈ। ਕਾਲਜ ਦੇ ਪ੍ਰਧਾਨ ਰਾਹੁਲ ਗਰਗ ਨੇ ਦੱਸਿਆ ਕਿ ਕਾਲਜ ਵਿੱਚ ਉਮੀਦਵਾਰਾਂ ਨੂੰ ਮੁਫ਼ਤ ਆਨਲਾਈਨ ਫਾਰਮ ਭਰਨ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਪ੍ਰਿੰਸੀਪਲ ਡਾ. ਰਮਨਦੀਪ ਕੌਰ ਨੇ ਕਿਹਾ ਕਿ ਕੋਈ ਵੀ ਵਿਦਿਆਰਥੀ ਕਾਲਜ ਵਿਚ ਆ ਕੇ ਬੀਐੱਡ ਦਾਖਲਾ ਟੈਸਟ ਅਤੇ ਦਾਖਲਾ ਟੈਸਟ ਦੇ ਸਿਲੇਬਸ ਸੰਬੰਧੀ ਕੋਈ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਹ ਆਨਲਾਈਨ ਫਾਰਮ 18 ਜੂਨ ਤੋਂ ਪੋਰਟਲ ’ਤੇ ਭਰਨੇ ਸ਼ੁਰੂ ਹੋ ਜਾਣਗੇ। -ਪੱਤਰ ਪ੍ਰੇਰਕ 

 

Advertisement

Advertisement