ਹਾਦਸੇ ’ਚ ਕਾਲਾਬੂਲਾ ਦੇ ਸਾਬਕਾ ਸਰਪੰਚ ਦੀ ਮੌਤ
ਸ਼ੇਰਪੁਰ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਆਗੂ ਤੇ ਪਿੰਡ ਕਾਲਾਬੂਲਾ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ ਬਿੰਨੜ ਦੀ ਅੱਜ ਬਾਅਦ ਦੁਪਹਿਰ ਵੇਲੇ ਵਾਪਰੇ ਹਾਦਸੇ ’ਚ ਮੌਤ ਹੋ ਗਈ। ਸੁਖਦੇਵ ਸਿੰਘ ਆਪਣੇ ਮੋਟਰਸਾਈਕਲ ’ਤੇ ਸਰਕਾਰੀ ਹਸਪਤਾਲ ਨਾਲ ਲੱਗਦੀ ਗਲੀ ਵਿੱਚੋਂ ਲੰਘ ਰਹੇ...
Advertisement
ਸ਼ੇਰਪੁਰ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਆਗੂ ਤੇ ਪਿੰਡ ਕਾਲਾਬੂਲਾ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ ਬਿੰਨੜ ਦੀ ਅੱਜ ਬਾਅਦ ਦੁਪਹਿਰ ਵੇਲੇ ਵਾਪਰੇ ਹਾਦਸੇ ’ਚ ਮੌਤ ਹੋ ਗਈ। ਸੁਖਦੇਵ ਸਿੰਘ ਆਪਣੇ ਮੋਟਰਸਾਈਕਲ ’ਤੇ ਸਰਕਾਰੀ ਹਸਪਤਾਲ ਨਾਲ ਲੱਗਦੀ ਗਲੀ ਵਿੱਚੋਂ ਲੰਘ ਰਹੇ ਸੀ ਕ ਅਚਾਨਕ ਮੋਟਰਸਾਈਕਲ ਤੋਂ ਡਿੱਗਣ ਕਾਰਨ ਹਾਦਸਾ ਵਾਪਰ ਗਿਆ। ਭਾਵੇਂ ਉਨ੍ਹਾਂ ਦੇ ਕਿਸੇ ਵਾਹਨ ਨਾਲ ਟਕਰਾਉਣ ਦੀ ਚਰਚਾ ਚੱਲ ਰਹੀ ਹੈ ਪਰ ਕਿਸੇ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ। ਸ਼ੇਰਪੁਰ ਦੇ ਜਾਂਚ ਅਧਿਕਾਰੀ ਏ ਐੱਸ ਆਈ ਕਰਮਜੀਤ ਸਿੰਘ ਨੇ ਦਾਅਵਾ ਕੀਤਾ ਕਿ ਮੁੱਢਲੀ ਤਫ਼ਤੀਸ਼ ਦੌਰਾਨ ਪਤਾ ਲੱਗਿਆ ਹੈ ਮੋਟਰਸਾਈਕਲ ’ਤੇ ਜਾਂਦਿਆਂ ਉਹ ਅਚਾਨਕ ਡਿੱਗ ਪਏ।
Advertisement
Advertisement
×

