DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੁੜ ਬਾਰਸ਼ ਤੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਹਿਮ

ਪੱਤਰ ਪ੍ਰੇਰਕ ਡਕਾਲਾ, 19 ਜੁਲਾਈ ਇਲਾਕੇ ਵਿੱਚ ਅੱਜ ਮੁੜ ਤੇਜ ਬਾਰਸ਼ ਹੋਈ ਹੈ| ਅਜਿਹੇ ਨਾਲ ਇਲਾਕੇ ਦੇ ਹੜ੍ਹ ਦੀ ਮਾਰ ਹੇਠ ਆਏ ਲੋਕਾਂ ਵਿੱਚ ਮੁੜ ਡਰ ਦਾ ਮਾਹੌਲ ਵੇਖਣ ਨੂੰ ਮਿਲਿਆ| ਅੱਜ ਦਿਨ ਵਿੱਚ ਦੁਪਹਿਰ ਤੋਂ ਪਹਿਲਾਂ ਤੇ ਬਾਅਦ ਵਿੱਚ...
  • fb
  • twitter
  • whatsapp
  • whatsapp
featured-img featured-img
ਨਵੀਂ ਦਿੱਲੀ ਵਿੱਚ ਸ਼ਨਿਚਰਵਾਰ ਨੂੰ ਪੈ ਰਹੇ ਮੀਂਹ ਦੌਰਾਨ ਸੜਕ ਤੋਂ ਲੰਘਦਾ ਹੋਇਆ ਵਿਅਕਤੀ। -ਫੋਟੋ: ਪੀਟੀਆਈ
Advertisement

ਪੱਤਰ ਪ੍ਰੇਰਕ

ਡਕਾਲਾ, 19 ਜੁਲਾਈ

Advertisement

ਇਲਾਕੇ ਵਿੱਚ ਅੱਜ ਮੁੜ ਤੇਜ ਬਾਰਸ਼ ਹੋਈ ਹੈ| ਅਜਿਹੇ ਨਾਲ ਇਲਾਕੇ ਦੇ ਹੜ੍ਹ ਦੀ ਮਾਰ ਹੇਠ ਆਏ ਲੋਕਾਂ ਵਿੱਚ ਮੁੜ ਡਰ ਦਾ ਮਾਹੌਲ ਵੇਖਣ ਨੂੰ ਮਿਲਿਆ| ਅੱਜ ਦਿਨ ਵਿੱਚ ਦੁਪਹਿਰ ਤੋਂ ਪਹਿਲਾਂ ਤੇ ਬਾਅਦ ਵਿੱਚ ਦੋ ਵਾਰ ਬਾਰਸ਼ ਹੋਣ ਨਾਲ ਕਈ ਨੀਵੇਂ ਇਲਾਕਿਆਂ ਵਿੱਚ ਮੁੜ ਪਾਣੀ ਖੜ੍ਹੇ ਹੋਣ ਦਾ ਖਦਸ਼ਾ ਵੀ ਬਣ ਗਿਆ ਹੈ | ਜ਼ਿਕਰਯੋਗ ਹੈ ਕਿ ਇਲਾਕੇ ਦੇ ਹੜ੍ਹ ਦੀ ਮਾਰ ਹੇਠਲੇ ਪਿੰਡਾਂ ਦੇ ਰਕਬੇ ਵਿੱਚ ਪਹਿਲਾਂ ਹੀ ਪਾਣੀ ਖੜ੍ਹਾ ਹੈ| ਕਈ ਪਿੰਡਾਂ ਵਿੱਚ ਫਸਲ ਖਰਾਬ ਹੋ ਚੁੱਕੀ ਹੈ| ਕਿਸਾਨਾਂ ਨੂੰ ਵੱਡੀ ਚਿੰਤਾ ਸੀ ਕਿ ਜੇ ਮੁੜ ਬਾਰਸ਼ ਜਾਰੀ ਹੋ ਗਈ ਤਾਂ ਫਿਰ ਦੁਬਾਰਾ ਝੋਨਾ ਲਾਉਣਾ ਮੁਸ਼ਕਲ ਹੋ ਜਾਵੇਗਾ| ਉਧਰ, ਇਲਾਕੇ ਦੇ ਵੱਖ-ਵੱਖ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਕਿਸਾਨੀ ਨੂੰ ਦੁਬਾਰਾ ਝੋਨਾ ਲਾਉਣ ਲਈ ਪਨੀਰੀ ਪਤਾ ਨਹੀਂ ਕਦੋਂ ਦੇਵੇਗੀ ਜਾਂ ਨਹੀਂ, ਪ੍ਰੰਤੂ ਫਿਲਹਾਲ 126 ਤੇ 1509 ਆਦਿ ਕਿਸਮਾਂ ਦਾ ਬੀਜ ਮੁਫਤ ਮੁਹੱਈਆ ਕਰਵਾ ਦੇਵੇ| ਕੁਝ ਕਿਸਾਨਾਂ ਨੇ ਇਹ ਵੀ ਖਦਸ਼ਾ ਜਾਹਿਰ ਕੀਤਾ ਕਿ ਬੀਜਾਂ ਦੇ ਵਪਾਰੀ ਝੋਨੇ ਦੇ ਬੀਜ ਵਿੱਚੋਂ ਮੁਨਾਫਾ ਕਮਾਉਣ ਦੀ ਹੋੜ ਵਿੱਚ ਹਨ, ਜਿਸ ਸਬੰਧੀ ਸਰਕਾਰ ਨੂੰ ਚੌਕਸੀ ਰੱਖਣ ਦੀ ਲੋੜ ਹੈ | ਕਿਸਾਨ ਆਗੂ ਸੁਖਵਿੰਦਰ ਸਿੰਘ ਤੁੱਲੇਵਾਲ ਸਮੇਤ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਹਿਲਾਂ ਨਸ਼ਟ ਹੋਈ ਫਸਲ ਦੇ ਖਰਾਬੇ ਲਈ ਸਰਕਾਰ ਬਿਨਾਂ ਦੇਰੀ ਮੁਆਵਜ਼ਾ ਜਾਰੀ ਕਰੇ| ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਤੇ ਜ਼ਿਲ੍ਹਾ ਪਟਿਆਲਾ ਦੇ ਆਗੂ ਨਰਿੰਦਰ ਸਿੰਘ ਲੇਹਲਾਂ ਨੇ ਮੰਗ ਕੀਤੀ ਹੈ ਕਿ ਫਸਲ ਦੇ ਖਰਾਬੇ ਲਈ ਪੰਜਾਬ ਸਰਕਾਰ ਘੱਟੋ ਘੱਟ 50 ਹਜ਼ਾਰ ਪ੍ਰਤੀ ਏਕੜ ਰੁਪਇਆ ਮੁਆਵਜ਼ਾ ਪ੍ਰਦਾਨ ਕਰੇ |

Advertisement
×