ਮਾਲੇਰਕੋਟਲਾ ਪੁਲੀਸ ਵੱਲੋਂ ਫਲੈਗ ਮਾਰਚ
ਤਿਉਹਾਰਾਂ ਦੌਰਾਨ ਸ਼ਹਿਰ ਵਿੱਚ ਅਮਨ-ਸ਼ਾਂਤੀ ਤੇ ਸੁਰੱਖਿਅਤ ਮਾਹੌਲ ਕਾਇਮ ਰੱਖਣ ਲਈ ਪੁਲੀਸ ਵੱਲੋਂ ਅੱਜ ਮਾਲੇਰਕੋਟਲਾ ਅਤੇ ਵੱਖ-ਵੱਖ ਸਬ ਡਿਵੀਜ਼ਨਾਂ ਅੰਦਰ ਫਲੈਗ ਮਾਰਚ ਕੀਤੇ ਗਏ। ਸੀਨੀਅਰ ਕਪਤਾਨ ਪੁਲੀਸ ਗਗਨ ਅਜੀਤ ਸਿੰਘ ਦੀ ਅਗਵਾਈ ਹੇਠ ਕੀਤੇ ਗਏ ਇਨ੍ਹਾਂ ਫਲੈਗ ਮਾਰਚਾਂ ਦੀ ਅਗਵਾਈ...
ਤਿਉਹਾਰਾਂ ਦੌਰਾਨ ਸ਼ਹਿਰ ਵਿੱਚ ਅਮਨ-ਸ਼ਾਂਤੀ ਤੇ ਸੁਰੱਖਿਅਤ ਮਾਹੌਲ ਕਾਇਮ ਰੱਖਣ ਲਈ ਪੁਲੀਸ ਵੱਲੋਂ ਅੱਜ ਮਾਲੇਰਕੋਟਲਾ ਅਤੇ ਵੱਖ-ਵੱਖ ਸਬ ਡਿਵੀਜ਼ਨਾਂ ਅੰਦਰ ਫਲੈਗ ਮਾਰਚ ਕੀਤੇ ਗਏ। ਸੀਨੀਅਰ ਕਪਤਾਨ ਪੁਲੀਸ ਗਗਨ ਅਜੀਤ ਸਿੰਘ ਦੀ ਅਗਵਾਈ ਹੇਠ ਕੀਤੇ ਗਏ ਇਨ੍ਹਾਂ ਫਲੈਗ ਮਾਰਚਾਂ ਦੀ ਅਗਵਾਈ ਕਪਤਾਨ ਪੁਲੀਸ (ਸਥਾਨਕ) ਮਾਲੇਰਕੋਟਲਾ ਗੁਰਸਰਨਜੀਤ ਸਿੰਘ, ਉਪ ਕਪਤਾਨ ਪੁਲੀਸ (ਸਥਾਨਕ) ਮਾਲੇਰਕੋਟਲਾ ਮਾਨਵਜੀਤ ਸਿੰਘ ਅਤੇ ਉਪ ਕਪਤਾਨ ਪੁਲੀਸ ਯਾਦਵਿੰਦਰ ਸਿੰਘ ਕਰ ਰਹੇ ਸਨ। ਜ਼ਿਲ੍ਹਾ ਸਦਰ ਮੁਕਾਮ ਮਾਲੇਰਕੋਟਲਾ ਵਿੱਚ ਇਹ ਫਲੈਗ ਮਾਰਚ ਡਾ. ਜਾਕੁਰ ਹੁਸੈਨ ਸਟੇਡੀਅਮ ਤੋਂ ਸ਼ੁਰੂ ਹੋ ਕੇ ਵੱਖ ਵੱਖ ਖੇਤਰਾਂ ਰਾਹੀਂ ਮੁੜ ਕੇ ਡਾ. ਜਾਕੁਰ ਹੁਸੈਨ ਸਟੇਡੀਅਮ ਵਿੱਚ ਸਮਾਪਤ ਹੋਇਆ। ਜ਼ਿਲ੍ਹਾ ਪੁਲੀਸ ਵੱਲੋਂ ਜਾਰੀ ਬਿਆਨ ਮੁਤਾਬਿਕ ਅਹਿਮਦਗੜ੍ਹ ਸਬ ਡਿਵੀਜ਼ਨ ਵਿੱਚ ਕਪਤਾਨ ਪੁਲੀਸ ਅਹਿਮਦਗੜ੍ਹ ਰਾਜਨ ਸ਼ਰਮਾ ਅਤੇ ਅਮਰਗੜ੍ਹ ਸਬ ਡਿਵੀਜ਼ਨ ਵਿੱਚ ਸਤੀਸ਼ ਕੁਮਾਰ ਦੀ ਅਗਵਾਈ ਹੇਠ ਸੰਵੇਦਨਸ਼ੀਲ ਇਲਾਕਿਆਂ ਵਿੱਚ ਫਲੈਗ ਮਾਰਚ ਕੀਤੇ ਗਏ । ਫਲੈਗ ਮਾਰਚ ਨੂੰ ਸ਼ੁਰੂ ਕਰਦਿਆਂ ਐੱਸਐੱਸਪੀ ਗਗਨ ਅਜੀਤ ਸਿੰਘ ਨੇ ਕਿਹਾ ਕਿ ਮਾਲੇਰਕੋਟਲਾ ਪੁਲੀਸ ਵੱਲੋਂ ਤਿਉਹਾਰਾਂ ਦੌਰਾਨ ਹਰ ਕਿਸਮ ਦੀ ਸ਼ੱਕੀ ਗਤੀਵਿਧੀ ’ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਜਾਣਕਾਰੀ ਤੁਰੰਤ ਪੁਲੀਸ ਹੈਲਪਲਾਈਨ ਜਾਂ ਮਾਲੇਰਕੋਟਲਾ ਕੰਟਰੋਲ ਰੂਮ ਨੰਬਰਾਂ ’ਤੇ ਦੇਣ। ਉਨ੍ਹਾਂ ਦਾਅਵਾ ਕੀਤਾ ਕਿ ਤਿਉਹਾਰਾਂ ਦੌਰਾਨ ਜਨਤਾ ਲਈ ਸ਼ਾਂਤੀ ਅਤੇ ਸੁਰੱਖਿਆ ਦਾ ਮਾਹੌਲ ਪ੍ਰਦਾਨ ਕਰਨਾ ਮਾਲੇਰਕੋਟਲਾ ਪੁਲੀਸ ਦੀ ਪਹਿਲੀ ਜ਼ਿੰਮੇਵਾਰੀ ਹੈ।