ਪੋਲਟਰੀ ਫਾਰਮ ਵਿੱਚ ਪਾਣੀ ਭਰਨ ਕਾਰਨ ਪੰਜ ਹਜ਼ਾਰ ਚੂਜ਼ੇ ਮਰੇ
ਭਾਰੀ ਮੀਂਹ ਕਾਰਨ ਨੇੜਲੇ ਪਿੰਡ ਲਦਾਲ ਦੇ ਪੋਲਟਰੀ ਫਾਰਮ ਵਿੱਚ ਪਾਣੀ ਭਰ ਗਿਆ ਤੇ 5650 ਚੂਜ਼ੇ ਮਰ ਗਏ। ਜੁਗਰਾਜ ਸਿੰਘ ਨੇ ਦੱਸਿਆ ਕਿ ਉਹ ਪਿਛਲੇ 10 ਸਾਲਾਂ ਤੋਂ ਪੋਲਟੀ ਫਾਰਮ ਚਲਾ ਰਹੇ ਹਨ। ਇਸ ਵਿੱਚ ਹੁਣੇ ਚੂਜ਼ੇ ਪਾਏ ਸਨ ਜੋ...
Advertisement
ਭਾਰੀ ਮੀਂਹ ਕਾਰਨ ਨੇੜਲੇ ਪਿੰਡ ਲਦਾਲ ਦੇ ਪੋਲਟਰੀ ਫਾਰਮ ਵਿੱਚ ਪਾਣੀ ਭਰ ਗਿਆ ਤੇ 5650 ਚੂਜ਼ੇ ਮਰ ਗਏ। ਜੁਗਰਾਜ ਸਿੰਘ ਨੇ ਦੱਸਿਆ ਕਿ ਉਹ ਪਿਛਲੇ 10 ਸਾਲਾਂ ਤੋਂ ਪੋਲਟੀ ਫਾਰਮ ਚਲਾ ਰਹੇ ਹਨ। ਇਸ ਵਿੱਚ ਹੁਣੇ ਚੂਜ਼ੇ ਪਾਏ ਸਨ ਜੋ ਅਜੇ ਮਹਿਜ਼ 13 ਕੁ ਦਿਨਾਂ ਦੇ ਸਨ। ਪਿਛਲੇ ਦਿਨੀਂ ਹੋਈ ਭਾਰੀ ਮੀਂਹ ਕਾਰਨ ਪੋਲਟਰੀ ਫਾਰਮ ਵਿੱਚ ਬਹੁਤ ਜ਼ਿਆਦਾ ਪਾਣੀ ਭਰ ਗਿਆ। ਇਸ ਕਾਰਨ ਇਨ੍ਹਾਂ ਚੂਜ਼ਿਆਂ ਦੀ ਮੌਤ ਹੋ ਗਈ। ਇਸ ਕਾਰਨ ਉਨ੍ਹਾਂ ਦਾ ਕਾਫ਼ੀ ਵਿੱਤੀ ਨੁਕਸਾਨ ਹੋਇਆ। ਉਨ੍ਹਾਂ ਇਸ ਸਬੰਧੀ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
Advertisement
Advertisement
×