ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਸੂਬਾ ਤੇ ਜ਼ਿਲ੍ਹਾ ਡੈਲੀਗੇਟਾਂ ਦੀ ਚੋਣ
ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਪੰਜ ਮੈਂਬਰੀ ਕਮੇਟੀ ਨੇ ਮੈਂਬਰਸ਼ਿਪ ਪ੍ਰਕਿਰਿਆ ਮੁਕੰਮਲ ਕਰਨ ਤੋਂ ਬਾਅਦ ਸੂਬਾ ਅਤੇ ਜ਼ਿਲ੍ਹਾ ਡੈਲੀਗੇਟਾਂ ਦੀ ਚੋਣ ਕਰਨ ਲਈ ਡੈਲੀਗੇਟ ਇਜਲਾਸਾਂ ਦੀ ਸ਼ੁਰੂਆਤ ਕਰ ਦਿੱਤੀ ਹੈ। ਅੱਜ ਸੰਗਰੂਰ ਵਿਧਾਨ ਸਭਾ ਹਲਕੇ ਦਾ ਡੈਲੀਗੇਟ ਇਜਲਾਸ ਸਥਾਨਕ ਗੁਰਦੁਆਰਾ ਨਾਨਕਿਆਣਾ ਸਾਹਿਬ ਵਿੱਚ ਹੋਇਆ ਜਿਸ ਦੀ ਅਗਵਾਈ ਪੰਜ ਮੈਂਬਰੀ ਭਰਤੀ ਕਮੇਟੀ ਦੇ ਮੈਂਬਰ ਇਕਬਾਲ ਸਿੰਘ ਝੂੰਦਾਂ, ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਅਤੇ ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ ਵੱਲੋਂ ਕੀਤੀ ਗਈ। ਇਜਲਾਸ ਦੌਰਾਨ ਜੈਕਾਰਿਆਂ ਦੀ ਗੂੰਜ ਵਿਚ ਸੂਬਾ ਅਤੇ ਜ਼ਿਲ੍ਹਾ ਡੈਲੀਗੇਟਾਂ ਦੀ ਚੋਣ ਕੀਤੀ ਗਈ। ਚੁਣੇ ਗਏ ਸੂਬਾ ਡੈਲੀਗੇਟਾਂ ’ਚ ਬਾਬੂ ਪ੍ਰਕਾਸ਼ ਚੰਦ ਗਰਗ, ਸ਼੍ਰੋਮਣੀ ਕਮੇਟੀ ਮੈਂਬਰ ਮਲਕੀਤ ਸਿੰਘ ਚੰਗਾਲ, ਜਥੇਦਾਰ ਗੁਰਬਚਨ ਸਿੰਘ ਬਚੀ, ਹਰਵਿੰਦਰ ਸਿੰਘ ਕਾਕੜਾ, ਹਰਮੰਦਰ ਸਿੰਘ ਗੱਗੜਪੁਰ ਸ਼ਾਮਲ ਹਨ ਜਦੋਂ ਕਿ ਚੁਣੇ ਗਏ ਜ਼ਿਲ੍ਹਾ ਡੈਲੀਗੇਟਾਂ ’ਚ ਕੁਲਵੰਤ ਸਿੰਘ ਜੌਲੀਆਂ, ਨਿਹਾਲ ਸਿੰਘ ਨੰਦਗੜ੍ਹ, ਇੰਦਰਜੀਤ ਸਿੰਘ ਤੂਰ, ਮੇਜਰ ਸਿੰਘ ਝਨੇੜੀ, ਬਲਜਿੰਦਰ ਸਿੰਘ ਚੰਨੋ, ਇੰਦਰਪਾਲ ਸਿੰਘ ਸਿਬੀਆ, ਗੁਰਮੀਤ ਸਿੰਘ ਮੰਗਵਾਲ, ਰਿਪਦੁਮਨ ਸਿੰਘ ਢਿੱਲੋਂ, ਚਿਤਵੰਤ ਸਿੰਘ ਮਾਨ, ਗੁਰਵਿੰਦਰ ਸਿੰਘ, ਜਸਵਿੰਦਰ ਸਿੰਘ ਅਕੋਈ ਸਾਹਿਬ, ਵਿਜੇ ਲੰਕੇਸ਼ ਸ਼ਾਮਲ ਹਨ। ਇਜਲਾਸ ਦੌਰਾਨ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਭਰਤੀ ਕਮੇਟੀ ਮੈਂਬਰ ਇਕਬਾਲ ਸਿੰਘ ਝੁੂੰਦਾਂ ਨੇ ਭਰੋਸਾ ਦਿੱਤਾ ਕਿ ਪੰਜ ਮੈਂਬਰੀ ਕਮੇਟੀ ਸੰਗਤ ਦੀਆਂ ਭਾਵਨਾਵਾਂ ’ਤੇ ਖਰੀ ਉਤਰੇਗੀ ਤੇ ਪੰਥ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਰਬ ਪ੍ਰਵਾਨਿਤ ਪ੍ਰਧਾਨ ਮਿਲੇਗਾ। ਪਰਮਿੰਦਰ ਸਿੰਘ ਢੀਂਡਸਾ ਨੇ ਡੈਲੀਗੇਟ ਇਜਲਾਸ ਨੂੰ ਬਹੁਤ ਅਹਿਮ ਕਰਾਰ ਦਿੱਤਾ।ਇਸ ਮੌਕੇ ਨੌਜਵਾਨ ਆਗੂ ਅਮਨਬੀਰ ਸਿੰਘ ਚੈਰੀ, ਜਸਵਿੰਦਰ ਸਿੰਘ ਪ੍ਰਿੰਸ, ਗੁਰਮੀਤ ਸਿੰਘ ਜੌਹਲ, ਵਰਿੰਦਰਪਾਲ ਸਿੰਘ ਟੀਟੂ, ਹਰਪ੍ਰੀਤ ਸਿੰਘ ਢੀਂਡਸਾ ਤੇ ਏਪੀ ਸਿੰਘ ਆਦਿ ਆਗੂ ਮੌਜੂਦ ਸਨ।
ਸੁਨਾਮ ’ਚ ਜੈਕਾਰਿਆਂ ਦੀ ਗੂੰਜ ’ਚ ਡੈਲੀਗੇਟਾਂ ਦੀ ਚੋਣ
ਸੁਨਾਮ ਊਧਮ ਸਿੰਘ ਵਾਲਾ (ਸਤਨਾਮ ਸਿੰਘ ਸੱਤੀ): ਪੰਜ ਮੈਂਬਰੀ ਭਰਤੀ ਕਮੇਟੀ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਪੰਜਾਬ ਦੇ ਵੱਖ-ਵੱਖ ਹਲਕਿਆਂ ਅੰਦਰ ਜਾ ਕੇ ਪੰਥਕ ਜੋਸ਼ ਨਾਲ ਭਰਤੀ ਕੀਤੀ ਗਈ ਸੀ, ਜਿਸ ਤਹਿਤ ਅੱਜ ਸੁਨਾਮ ਊਧਮ ਸਿੰਘ ਵਾਲਾ ਵਿੱਚ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਜਥੇਦਾਰ ਉਦੇ ਸਿੰਘ ਲੌਂਗੋਵਾਲ ਅਤੇ ਅਕਾਲੀ ਆਗੂ ਅਮਨਵੀਰ ਸਿੰਘ ਚੈਰੀ ਸਿੱਧੂ ਹੋਰਾਂ ਦੀ ਅਗਵਾਈ ਹੇਠ ਡੈਲੀਗੇਟਾਂ ਦੀ ਚੋਣ ਲਈ ਮੀਟਿੰਗ ਕੀਤੀ ਗਈ। ਇਕਬਾਲ ਸਿੰਘ ਝੂੰਦਾਂ ਨੇ ਦੱਸਿਆ ਕਿ ਸੂਬਾਈ ਡੈਲੀਗੇਟਾਂ ਵਿੱਚ ਭਾਈ ਗੋਬਿੰਦ ਸਿੰਘ ਲੌਂਗੋਵਾਲ, ਅਮਨਵੀਰ ਸਿੰਘ ਚੈਰੀ, ਜਥੇਦਾਰ ਉਦੇ ਸਿੰਘ ਲੌਂਗੋਵਾਲ ਅਤੇ ਜਥੇਦਾਰ ਜੀਤ ਸਿੰਘ ਸਿੱਧੂ ਲੌਂਗੋਵਾਲ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਚੁਣਿਆ ਗਿਆ। ਇਸੇ ਤਰ੍ਹਾਂ ਜ਼ਿਲ੍ਹਾ ਡੈਲੀਗੇਟਾਂ ’ਚ ਜਥੇਦਾਰ ਪ੍ਰਿਤਪਾਲ ਸਿੰਘ ਹਾਂਡਾ, ਜਥੇਦਾਰ ਬਲਦੇਵ ਸਿੰਘ ਭੰਮਾਵੱਦੀ, ਜਥੇਦਾਰ ਮੇਵਾ ਸਿੰਘ ਉੱਪਲੀ, ਸਤਿਗੁਰ ਸਿੰਘ ਨਮੋਲ, ਗੁਰਚਰਨ ਸਿੰਘ ਧਾਲੀਵਾਲ, ਚਮਕੌਰ ਸਿੰਘ ਮੋਰਾਂਵਾਲੀ, ਨੰਬਰਦਾਰ ਬਲਵਿੰਦਰ ਸਿੰਘ ਢੱਡਰੀਆਂ, ਕਰਮਜੀਤ ਸਿੰਘ ਗੱਗੜਪੁਰ, ਬਲਕਾਰ ਸਿੰਘ, ਹਰਦੇਵ ਸਿੰਘ ਹੰਝਰਾਂ, ਤਰਸੇਮ ਸਿੰਘ ਕਾਲਾ ਨਾਗਰਾ, ਯਾਦਵਿੰਦਰ ਸਿੰਘ ਦੀ ਚੋਣ ਕੀਤੀ ਗਈ।