ਗੈਸ ਏਜੰਸੀ ਦੇ ਗੋਦਾਮ ’ਚ ਅੱਗ; 4 ਜਣੇ ਝੁਲਸੇ
ਇੱਥੇ ਅੱਜ ਦੇਰ ਸ਼ਾਮ ਸਥਾਨਕ ਸ਼ਮਸ਼ੇਰ ਗੈਸ ਏਜੰਸੀ ਦੇ ਗੋਦਾਮ ਵਿੱਚ ਕਥਿਤ ਸਿਲੰਡਰ ਲੀਕ ਹੋਣ ਕਾਰਨ ਅੱਗ ਲੱਗ ਗਈ ਜਿਸ ਕਾਰਨ ਏਜੰਸੀ ਦੇ ਚਾਰ ਮੁਲਾਜ਼ਮ ਅੱਗ ਦੀ ਲਪੇਟ ਵਿਚ ਆ ਗਏ। ਐੱਲ ਪੀ ਜੀ ਦਾ ਇਹ ਗੋਦਾਮ ਨੇੜਲੇ ਪਿੰਡ...
Advertisement
ਇੱਥੇ ਅੱਜ ਦੇਰ ਸ਼ਾਮ ਸਥਾਨਕ ਸ਼ਮਸ਼ੇਰ ਗੈਸ ਏਜੰਸੀ ਦੇ ਗੋਦਾਮ ਵਿੱਚ ਕਥਿਤ ਸਿਲੰਡਰ ਲੀਕ ਹੋਣ ਕਾਰਨ ਅੱਗ ਲੱਗ ਗਈ ਜਿਸ ਕਾਰਨ ਏਜੰਸੀ ਦੇ ਚਾਰ ਮੁਲਾਜ਼ਮ ਅੱਗ ਦੀ ਲਪੇਟ ਵਿਚ ਆ ਗਏ। ਐੱਲ ਪੀ ਜੀ ਦਾ ਇਹ ਗੋਦਾਮ ਨੇੜਲੇ ਪਿੰਡ ਮੈਹਸ ਵਿਚ ਸਥਿਤ ਹੈ ਤੇ ਗੋਦਾਮ ਦੇ ਆਸਪਾਸ ਕੋਈ ਵਸੋਂ ਨਾ ਹੋਣ ਕਾਰਨ ਅੱਗ ਗੋਦਾਮ ਤੱਕ ਹੀ ਸੀਮਤ ਰਹੀ। ਨਾਭਾ ਸਦਰ ਪੁਲੀਸ ਥਾਣੇ ਦੇ ਮੁਖੀ ਜਸਵਿੰਦਰ ਸਿੰਘ ਖੋਖਰ ਨੇ ਦੱਸਿਆ ਕਿ ਅਜੇ ਉਥੇ ਅੱਗ ਬੁਝਾਈ ਜਾ ਰਹੀ ਹੈ ਤੇ ਚਾਰ ਪੀੜਤਾਂ ਨੂੰ ਨਾਭਾ ਸਿਵਲ ਹਸਪਤਾਲ ਭੇਜਿਆ ਗਿਆ ਹੈ।
Advertisement
ਨਾਭਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਵੇਨੂ ਗੋਇਲ ਨੇ ਦੱਸਿਆ ਕਿ ਦੋ ਜਣਿਆਂ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਪਟਿਆਲਾ ਭੇਜਿਆ ਗਿਆ ਹੈ ਤੇ ਦੋ ਜਣੇ ਨਾਭਾ ਹਸਪਤਾਲ ਵਿਚ ਹੀ ਜ਼ੇਰੇ ਇਲਾਜ ਹਨ। ਪੁਲੀਸ ਨੇ ਦੱਸਿਆ ਕਿ ਇਸ ਘਟਨਾ ਦੇ ਕਾਰਨਾਂ ਬਾਰੇ ਹਾਲੇ ਕੁਝ ਵੀ ਕਹਿਣਾ ਮੁਸ਼ਕਿਲ ਹੈ। ਇਸ ਮਾਮਲੇ ਦੀ ਜਾਂਚ ਜਾਰੀ ਹੈ।
Advertisement
Advertisement
×

