ਦਿੜ੍ਹਬਾ ਮੰਡੀ ਵਿੱਚ ਕੱਪੜਿਆਂ ਦੇ ਸਟੋਰ ’ਚ ਅੱਗ ਲੱਗੀ
ਇੱਥੇ ਗੀਤਾ ਭਵਨ ਨੇੜੇ ਮੁੱਖ ਬਾਜ਼ਾਰ ਵਿੱਚ ਕੱਪੜਿਆਂ ਦੇ ਸਟੋਰ ’ਚ ਅੱਗ ਲੱਗਣ ਕਾਰਨ ਦੁਕਾਨਦਾਰ ਦਾ ਕਾਫ਼ੀ ਨੁਕਸਾਨ ਹੋ ਗਿਆ। ਜਾਣਕਾਰੀ ਅਨੁਸਾਰ ਦਿੜ੍ਹਬਾ ਦੇ ਬਾਂਸਲ ਜਨਰਲ ਸਟੋਰ ਦੇ ਮਾਲਕ ਰਾਧੇ ਬਾਂਸਲ ਨੇ ਦੱਸਿਆ ਕਿ ਉਸ ਦੀ ਦਿੜ੍ਹਬਾ ਦੇ ਬਾਜ਼ਾਰ ਵਿੱਚ...
Advertisement
ਇੱਥੇ ਗੀਤਾ ਭਵਨ ਨੇੜੇ ਮੁੱਖ ਬਾਜ਼ਾਰ ਵਿੱਚ ਕੱਪੜਿਆਂ ਦੇ ਸਟੋਰ ’ਚ ਅੱਗ ਲੱਗਣ ਕਾਰਨ ਦੁਕਾਨਦਾਰ ਦਾ ਕਾਫ਼ੀ ਨੁਕਸਾਨ ਹੋ ਗਿਆ। ਜਾਣਕਾਰੀ ਅਨੁਸਾਰ ਦਿੜ੍ਹਬਾ ਦੇ ਬਾਂਸਲ ਜਨਰਲ ਸਟੋਰ ਦੇ ਮਾਲਕ ਰਾਧੇ ਬਾਂਸਲ ਨੇ ਦੱਸਿਆ ਕਿ ਉਸ ਦੀ ਦਿੜ੍ਹਬਾ ਦੇ ਬਾਜ਼ਾਰ ਵਿੱਚ ਜਨਰਲ ਸਟੋਰ ਦੀ ਦੁਕਾਨ ਹੈ ਅਤੇ ਦੁਕਾਨ ਤੋਂ ਥੋੜ੍ਹੀ ਦੂਰ ਬਣੇ ਗਾਰਮੈਂਟ ਦਾ ਸਾਮਾਨ ਸਟੋਰ ਕਰਨ ਲਈ ਇੱਕ ਗੁਦਾਮ ਹੈ। ਅੱਜ ਸਵੇਰੇ ਲਗਪਗ ਦਸ ਵਜੇ ਉਸ ਦੀ ਦੁਕਾਨ ’ਤੇ ਕੰਮ ਕਰਨ ਵਾਲੇ ਨੌਜਵਾਨ ਯੋਗੇਸ਼ ਕੁਮਾਰ ਅਤੇ ਕੁਲਦੀਪ ਨੇ ਜਦੋਂ ਸਟੋਰ ਦਾ ਸ਼ਟਰ ਖੋਲ੍ਹਿਆ ਤਾਂ ਸਟੋਰ ਅੰਦਰ ਕੱਪੜਿਆਂ ਨੂੰ ਅੱਗ ਲੱਗੀ ਹੋਈ ਸੀ ਤਾਂ ਇਸ ਦੌਰਾਨ ਦੋਵੇਂ ਨੌਜਵਾਨ ਅੱਗ ਦੀਆਂ ਲਪਟਾਂ ਕਾਰਨ ਜ਼ਖ਼ਮੀ ਹੋ ਗਏ।
Advertisement
Advertisement
×