ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਿਸਾਨਾਂ ਨੇ ਚਿੱਪ ਵਾਲੇ ਮੀਟਰ ਲਾਉਣ ਆਏ ਬਿਜਲੀ ਮੁਲਾਜ਼ਮ ਘੇਰੇ

ਐੱਸਡੀਓ ਨੇ ਮਾਮਲਾ ਸ਼ਾਂਤ ਕਰਵਾਇਆ
ਚਿੱਪ ਵਾਲੇ ਮੀਟਰ ਲਾਉਣ ਆਏ ਮੁਲਾਜ਼ਮਾਂ ਦਾ ਘਿਰਾਓ ਕਰਦੇ ਹੋਏ ਕਿਸਾਨ ਆਗੂ।
Advertisement

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਅੱਜ ਪਿੰਡ ਭੁੱਲਰਹੇੜੀ ’ਚ ਚਿੱਪ ਵਾਲੇ ਮੀਟਰ ਲਗਾਉਣ ਆਏ ਬਿਜਲੀ ਮੁਲਾਜ਼ਮਾਂ ਦਾ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਘਿਰਾਓ ਕੀਤਾ। ਜਥੇਬੰਦੀ ਦੇ ਬਲਾਕ ਆਗੂਆਂ ਨੇ ਸਪੱਸ਼ਟ ਕਿਹਾ ਕਿ ਜਥੇਬੰਦੀ ਦਾ ਫ਼ੈਸਲਾ ਅਟੱਲ ਹੈ ਕਿ ਚਿੱਪ ਵਾਲੇ ਮੀਟਰ ਕਿਸੇ ਕੀਮਤ ‘ਤੇ ਨਹੀਂ ਲੱਗਣ ਦਿੱਤੇ ਜਾਣਗੇ।

ਜਾਣਕਾਰੀ ਮੁਤਾਬਕ ਅੱਜ ਪਿੰਡ ਭੁੱਲਰਹੇੜੀ ਵਿੱਚ ਬਲਾਕ ਟੀਮ ’ਚ ਪ੍ਰਧਾਨ ਹਰਬੰਸ ਸਿੰਘ ਲੱਡਾ, ਜਨਰਲ ਸਕੱਤਰ ਹਰਪਾਲ ਸਿੰਘ ਪੇਧਨੀ, ਕਰਮਜੀਤ ਸਿੰਘ ਬੇਨੜਾ, ਕਰਮਜੀਤ ਸਿੰਘ ਭਲਵਾਨ ਅਤੇ ਰਾਮ ਸਿੰਘ ਕੱਕੜਵਾਲ ਚੋਣ ਮੀਟਿੰਗ ਕਰਨ ਆਏ ਸਨ ਜਿੱਥੇ ਉਨ੍ਹਾਂ ਨੂੰ ਬਿਜਲੀ ਮੁਲਾਜ਼ਮਾਂ ਵੱਲੋਂ ਪਿੰਡ ਵਿੱਚ ਚਾਰ ਚਿੱਪ ਵਾਲੇ ਮੀਟਰ ਲਾਏ ਜਾਣ ਦੀ ਸੂਚਨਾ ਮਿਲੀ। ਆਗੂਆਂ ਨੇ ਮੁਲਾਜ਼ਮਾਂ ਨੂੰ ਘੇਰ ਲਿਆ ਅਤੇ ਦੱਸਿਆ ਕਿ ਉਹ ਮੀਟਰਾਂ ਦਾ ਨਹੀਂ ਸਗੋਂ ਨੀਤੀ ਦਾ ਵਿਰੋਧ ਕਰਦੇ ਹਨ ਜਿਸ ਤਹਿਤ ਅਜਿਹੇ ਮੀਟਰ ਲਾ ਕੇ ਜਨਤਕ ਅਦਾਰੇ ਵੱਡੇ ਕਾਰਪੋਰੇਟਾਂ ਦੇ ਹਵਾਲੇ ਕਰਨ ਦੀ ਸਾਜ਼ਿਸ਼ ਹੈ। ਆਗੂਆਂ ਨੇ ਦਾਅਵਾ ਕੀਤਾ ਕਿ ਬਿਜਲੀ ਮੁਲਾਜ਼ਮ ਮੀਟਰ ਲਾਏ ਤੋਂ ਬਿਨਾਂ ਵਾਪਸ ਭੇਜੇ ਗਏ। ਇਸ ਮੌਕੇ ਸਬੰਧਤ ਮੁਲਾਜ਼ਮਾਂ ਨੇ ਐੱਸਡੀਓ ਭਲਵਾਨ ਨੂੰ ਜਾਣਕਾਰੀ ਦਿੱਤੀ ਤਾਂ ਉਹ ਪੁਲੀਸ ਫੋਰਸ ਨਾਲ ਮੌਕੇ ’ਤੇ ਪੁੱਜੇ ਤੇ ਕਿਸਾਨਾਂ ਨਾਲ ਮੀਟਿੰਗ ਕਰ ਕੇ ਮਾਮਲਾ ਸ਼ਾਂਤ ਕਰਵਾਇਆ। ਮੀਟਿੰਗ ਦੌਰਾਨ ਸਬੰਧਤ ਖਪਤਕਾਰਾਂ ਨੂੰ ਬਿੱਲ ਪਾਏ ਜਾਣ ਦੇ ਮਾਮਲੇ ’ਤੇ ਪੇਚ ਫਸਿਆ ਪਰ ਆਖ਼ਰ ਗੱਲਬਾਤ ਨਾਲ ਇੱਕ ਵਾਰ ਮਾਮਲਾ ਨਿਪਟ ਗਿਆ।

Advertisement

ਵਿਭਾਗੀ ਹਦਾਇਤਾਂ ਨੂੰ ਇੰਨ-ਬਿੰਨ ਲਾਗੂ ਕਰਾਂਗੇ: ਐੱਸਡੀਓ

ਐੱਸਡੀਓ ਭਲਵਾਨ ਰੋਹਿਨ ਥਾਪਰ ਨੇ ਦੱਸਿਆ ਕਿ ਮੁਲਾਜ਼ਮ ਭੁੱਲਰਹੇੜੀ ’ਚ ਸੜੇ ਹੋਏ ਤੇ ਡੈੱਡ ਮੀਟਰ ਬਦਲਣ ਗਏ ਸਨ ਜਿੱਥੇ ਘਿਰਾਓ ਹੋਣ ਦਾ ਪਤਾ ਲੱਗਦਿਆਂ ਉਹ ਮੌਕੇ ’ਤੇ ਫੋਰਸ ਸਮੇਤ ਪੁੱਜੇ। ਆਪਣੇ ਮੁਲਾਜ਼ਮਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਮੌਕੇ ’ਤੇ ਮਸਲੇ ਦਾ ਹੱਲ ਕੀਤਾ। ਉਂਜ ਉਨ੍ਹਾਂ ਕਿਹਾ ਕਿ ਵਿਭਾਗ ਦੀਆਂ ਹਦਾਇਤਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇਗਾ।

Advertisement