DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਿਸਾਨ ਜਥੇਬੰਦੀ ਵੱਲੋਂ ਹੜ੍ਹ ਪ੍ਰਭਾਵਿਤ ਇੱਕ ਹਜ਼ਾਰ ਪਿੰਡਾਂ ਨੂੰ ਅਪਨਾਉਣ ਦਾ ਐਲਾਨ

ਫਿਰੋਜ਼ਪੁਰ ਤੇ ਫਾਜ਼ਿਲਕਾ ਜ਼ਿਲ੍ਹਿਆਂ ’ਚ ਸੱਤ ਥਾਵਾਂ ’ਤੇ ਬੀਕੇਯੂ ਡਕੌਂਦਾ ਬੁਰਜਗਿੱਲ ਵੱਲੋਂ ਲਾਏ ਜਾਣਗੇ ਕੈਂਪ
  • fb
  • twitter
  • whatsapp
  • whatsapp
featured-img featured-img
ਬੀਕੇਯੂ ਏਕਤਾ (ਡਕੌਂਦਾ-ਬੁਰਜਗਿੱਲ) ਜ਼ਿਲ੍ਹਾ ਮਾਲੇਰਕੋਟਲਾ ਦੀ ਮੀਟਿੰਗ ਵਿੱਚ ਸ਼ਾਮਲ ਆਗੂ।
Advertisement
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ-ਬੁਰਜਗਿੱਲ) ਵੱਲੋਂ ਹੜ੍ਹਾਂ ਦੀ ਕਰੋਪੀ ਦਾ ਸ਼ਿਕਾਰ ਹੋਏ ਪੰਜਾਬ ਦੇ 12 ਜ਼ਿਿਲ੍ਹਆਂ ਅੰਦਰ ਇੱਕ ਹਜ਼ਾਰ ਪਿੰਡਾਂ ਨੂੰ ਅਪਨਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਲੋੜੀਂਦਾ ਫੰਡ ਜੁਟਾਉਣ ਵਾਸਤੇ ਅੱਜ ਜਥੇਬੰਦੀ ਦੀ ਜ਼ਿਲ੍ਹਾ ਮਾਲੇਰਕੋਟਲਾ ਇਕਾਈ ਵੱਲੋਂ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਰੋਹਣੋਂ ਦੀ ਪ੍ਰਧਾਨਗੀ ਹੇਠ ਕੀਤੀ ਮੀਟਿੰਗ ਉਪਰੰਤ ਪ੍ਰਧਾਨ ਰੋਹਣੋਂ ਨੇ ਦੱਸਿਆ ਕਿ ਜਥੇਬੰਦੀ ਇੱਕ ਹਜ਼ਾਰ ਪਿੰਡਾਂ ਅੰਦਰ ਪੀੜਤ ਪਰਿਵਾਰਾਂ ਦੇ ਜੀਵਨ ਅਤੇ ਖੇਤੀ ਨੂੰ ਲੀਹ ’ਤੇ ਲਿਆਉਣ ਲਈ ਮਨੁੱਖੀ ਸ਼ਕਤੀ ਦੇ ਨਾਲ ਨਾਲ ਟਰੈਕਟਰਾਂ ਦਾ ਵੱਡੇ ਕਾਫਲਿਆਂ ਸਮੇਤ ਸੇਵਾ ਡਿਊਟੀਆਂ ਸੰਭਾਲੇਗੀ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਅਤੇ ਫਾਜ਼ਿਲਕਾ ਅੰਦਰ ਜਥੇਬੰਦੀ ਵੱਲੋਂ ਸੇਵਾ ਕੈਂਪਾਂ ਲਈ ਸੱਤ ਥਾਵਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਜਿੱਥੋਂ ਸਮੁੱਚੇ ਸੇਵਾ ਕਾਰਜ ਨੂੰ ਤਰਤੀਬਬੱਧ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹੜ੍ਹਾਂ ਨਾਲ ਜ਼ਮੀਨਾਂ ’ਚ ਭਰੀ ਰੇਤ ਨੂੰ ਹਟਾਉਣ ਤੇ ਫ਼ਸਲ ਦੀ ਬਿਜਾਈ ਲਈ ਟਰੈਕਟਰਾਂ, ਡੀਜ਼ਲ, ਬੀਜਾਂ ਅਤੇ ਖਾਦਾਂ ਦਾ ਸਾਰਾ ਪ੍ਰਬੰਧ ਜਥੇਬੰਦੀ ਵੱਲੋਂ ਕੀਤਾ ਜਾਵੇਗਾ। ਜਥੇਬੰਦੀ ਨੇ ਸਹਿਕਾਰੀ ਸਭਾਵਾਂ, ਖਾਦ ਤੇ ਕੀੜੇ ਮਾਰ ਦਵਾਈ ਡੀਲਰਾਂ ਨੂੰ ਚਿਤਾਵਨੀ ਦਿੱਤੀ ਕਿ ਕਿਸਾਨਾਂ ਨੂੰ ਨਕਲੀ ਦਵਾਈਆਂ ਅਤੇ ਨੈਨੋ ਯੂਰੀਆ ਦੇ ਨਾਲ ਬੇਲੋੜਾ ਸਮਾਨ ਵੇਚਣ ਵਾਲਿਆਂ ਖ਼ਿਲਾਫ਼ ਜਥੇਬੰਦੀ ਸਖਤ ਐਕਸਨ ਲਵੇਗੀ। ਮੀਟਿੰਗ ਵਿੱਚ ਪ੍ਰਧਾਨ ਅਮਰਜੀਤ ਸਿੰਘ ਰੋਹਣੋਂ ਦੇ ਨਾਲ ਵਾਇਸ ਪ੍ਰਧਾਨ ਅਵਤਾਰ ਸਿੰਘ ਮੋਹਾਲਾ, ਪਰਗਟ ਸਿੰਘ, ਭਾਈ ਜਗਦੀਸ਼ ਸਿੰਘ ਘੁੰਮਣ, ਜਤਿੰਦਰ ਸਿੰਘ ਮਹੋਲੀ, ਕੁਲਵਿੰਦਰ ਸਿੰਘ ਹਿੰੰਮਤਾਣਾ, ਨਿਰਮਲ ਸਿੰਘ ਮਹੋਲੀ ਕਲਾਂ, ਮਨਪਰੀਤ ਸਿੰਘ, ਜਗਮੇਲ ਸਿੰਘ ਸੰਘੈਣ, ਗੁਰਤੇਜ ਸਿੰਘ, ਚਰਨਜੀਤ ਸਿੰਘ ਸਰੌਦ, ਅਮਰ ਸਿੰਘ ਜਮਾਲਪੁਰਾ, ਦਲਵੀਰ ਸਿੰਘ ਅਤੇ ਦਰਸ਼ਨ ਸਿੰਘ ਕੁੱਪ ਕਲਾਂ ਹਾਜ਼ਰ ਸਨ।

Advertisement

Advertisement
×