ਅਧਿਆਪਕਾ ਨੂੰ ਸੇਵਾਮੁਕਤੀ ’ਤੇ ਵਿਦਾਇਗੀ ਪਾਰਟੀ
ਧੂਰੀ: ਰੌਬਿਨ ਮਾਡਲ ਹਾਈ ਸਕੂਲ ਧੂਰੀ ਵਿੱਚ ਪ੍ਰਾਇਮਰੀ ਅਧਿਆਪਕਾ ਰੇਨੂੰ ਸਹਿਗਲ ਨੂੰ 30 ਸਾਲਾਂ ਦੀਆਂ ਸੇਵਾਵਾਂ ਮਗਰੋਂ ਸੇਵਾਮੁਕਤੀ ’ਤੇ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਸਬੰਧੀ ਸਮਾਰੋਹ ਵਿੱਚ ਸਕੂਲ ਦੇ ਡਾਇਰੈਕਟਰ ਮਧੂ ਸ਼ਰਮਾ, ਪ੍ਰਿੰਸੀਪਲ ਸੁਖਵਿੰਦਰ ਸਿੰਘ ਤੇ ਅਧਿਆਪਕ ਅਤੇ ਮੈਨੇਜਮੈਂਟ ਕਮੇਟੀ...
Advertisement
ਧੂਰੀ: ਰੌਬਿਨ ਮਾਡਲ ਹਾਈ ਸਕੂਲ ਧੂਰੀ ਵਿੱਚ ਪ੍ਰਾਇਮਰੀ ਅਧਿਆਪਕਾ ਰੇਨੂੰ ਸਹਿਗਲ ਨੂੰ 30 ਸਾਲਾਂ ਦੀਆਂ ਸੇਵਾਵਾਂ ਮਗਰੋਂ ਸੇਵਾਮੁਕਤੀ ’ਤੇ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਸਬੰਧੀ ਸਮਾਰੋਹ ਵਿੱਚ ਸਕੂਲ ਦੇ ਡਾਇਰੈਕਟਰ ਮਧੂ ਸ਼ਰਮਾ, ਪ੍ਰਿੰਸੀਪਲ ਸੁਖਵਿੰਦਰ ਸਿੰਘ ਤੇ ਅਧਿਆਪਕ ਅਤੇ ਮੈਨੇਜਮੈਂਟ ਕਮੇਟੀ ਮੈਂਬਰ ਮੌਜੂਦ ਸਨ। ਪ੍ਰਿੰਸੀਪਲ ਸੁਖਵਿੰਦਰ ਸਿੰਘ ਨੇ ਕਿਹਾ ਕਿ ਰੇਨੂੰ ਸਹਿਗਲ ਦੀਆਂ ਸੇਵਾਵਾਂ ਨੂੰ ਯਾਦ ਕੀਤਾ ਜਾਵੇਗਾ। ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਸਨਮਾਨ ਪੱਤਰ ਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਰੇਨੂੰ ਸਹਿਗਲ ਨੇ ਸਾਰਿਆਂ ਦਾ ਧੰਨਵਾਦ ਕੀਤਾ। -ਨਿੱਜੀ ਪੱਤਰ ਪ੍ਰੇਰਕ
Advertisement
Advertisement