ਅੱਖਾਂ ਦਾ ਜਾਂਚ ਕੈਂਪ ਲਗਾਇਆ
ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਨਕੇ ਪਿੰਡ ਮਹੋਲੀ ਖੁਰਦ ਵਿੱਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਖਾਂ ਦਾ ਛੇਵਾਂ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ। ਸਰਪੰਚ ਰੇਸ਼ਮਪਾਲ ਸਿੰਘ ਅਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਕੈਂਪ ਵਿੱਚ ਇਲਾਕੇ ਭਰ ਤੋਂ 350 ਮਰੀਜ਼ਾਂ ਨੇ ਲਾਹਾ...
Advertisement
ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਨਕੇ ਪਿੰਡ ਮਹੋਲੀ ਖੁਰਦ ਵਿੱਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਖਾਂ ਦਾ ਛੇਵਾਂ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ। ਸਰਪੰਚ ਰੇਸ਼ਮਪਾਲ ਸਿੰਘ ਅਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਕੈਂਪ ਵਿੱਚ ਇਲਾਕੇ ਭਰ ਤੋਂ 350 ਮਰੀਜ਼ਾਂ ਨੇ ਲਾਹਾ ਲਿਆ। ਜਿਨ੍ਹਾਂ ਦਾ ਮੁਆਇਨਾ ਡਾ. ਸਲਮਾਨ ਦੀ ਅਗਵਾਈ ਹੇਠ ਉਨ੍ਹਾਂ ਦੀ ਟੀਮ ਵੱਲੋਂ ਕੀਤਾ ਗਿਆ। ਲੋੜਵਦ ਮਰੀਜ਼ਾਂ ਨੂੰ ਐਨਕਾਂ ਤੇ ਦਵਾਈਆਂ ਵੀ ਦਿੱਤੀਆਂ ਗਈਆਂ ਹਨ। ਸਰਪੰਚ ਰੇਸ਼ਮਪਾਲ ਸਿੰਘ ਮਹੋਲੀ ਖੁਰਦ ਨੇ ਦੱਸਿਆ ਕਿ ਇਹ ਕੈਂਪ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ। ਉਨ੍ਹਾਂ ਜਸਰੀਨ ਕੌਰ ਹਾਂਸ, ਹਰਦੀਪ ਸਿੰਘ, ਗੁਰਪ੍ਰੀਤ ਸਿੰਘ , ਪ੍ਰਤਾਪ ਸਿੰਘ,ਐਸਵੀਰ ਪੰਨੂ ਅਤੇ ਨਗਰ ਨਿਵਾਸੀਆਂ ਦਾ ਕੈਂਪ ਨੂੰ ਦਿੱਤੇ ਸਹਿਯੋਗ ਤੇ ਧੰਨਵਾਦ ਵੀ ਕੀਤਾ।
Advertisement
Advertisement
×

