ਸਰਕਾਰੀ ਸਕੂਲ ਵਿੱਚ ਲੇਖ ਮੁਕਾਬਲੇ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧੂਰੀ ਵਿੱਚ ਸਕੂਲ ਮੁਖੀ ਰਮਨਦੀਪ ਕੌਰ ਦੀ ਯੋਗ ਅਗਵਾਈ ਵਿੱਚ ਟਾਟਾ ਬਿਲਡਿੰਗ ਇੰਡੀਆ ਵੱਲੋਂ ਆਤਮ-ਨਿਰਭਰ ਭਾਰਤ ਵਿਸ਼ੇ ’ਤੇ ਲੇਖ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਸਕੂਲ ਦੇ ਛੇਵੀਂ ਤੋਂ ਬਾਰ੍ਹਵੀਂ ਤੱਕ ਦੇ ਬੱਚਿਆ ਨੇ ਹਿੱਸਾ ਲਿਆ । ਇਨ੍ਹਾਂ ਮੁਕਾਬਲਿਆ ਦਾ ਸੰਚਾਲਨ ਸਕੂਲ ਦੇ ਕੰਪਿਊਟਰ ਅਧਿਆਪਕ ਮਹਿੰਦਰ ਕੁਮਾਰ ਗਰਗ ਅਤੇ ਟਾਟਾ ਕੰਪਨੀ ਦੇ ਨੁਮਾਇੰਦੇ ਪਰਵਿੰਦਰ ਸਿੰਘ ਚੱਕ ਬਖਤੂ (ਬਠਿੰਡਾ) ਵੱਲੋਂ ਆਪਣੀ ਦੇਖ ਰੇਖ ਵਿੱਚ ਕੀਤਾ ਗਿਆ। ਮੁਕਾਬਲੇ ਦਾ ਨਤੀਜਾ ਪੰਜਾਬੀ ਲੈਕਚਰਾਰ ਸਰਬਜੀਤ ਸਿੰਘ ਅਤੇ ਕਾਮਰਸ ਲੈਕਚਰਾਰ ਵਿਜੇ ਕੁਮਾਰ ਸਿੰਗਲਾ ਵੱਲੋਂ ਤਿਆਰ ਕੀਤਾ ਗਿਆ। ਇਸ ਮੁਕਾਬਲੇ ਦੌਰਾਨ ਜੂਨੀਅਰ ਕੈਟਾਗਿਰੀ ਤਹਿਤ ਪਹਿਲਾ ਸਥਾਨ ਲਕਸ਼ਰਾਜ ਅੱਠਵੀਂ ਜਮਾਤ ਨੇ, ਦੂਜਾ ਸਥਾਨ ਸਿਮਰਨ ਕੌਰ ਸੱਤਵੀਂ ਜਮਾਤ ਨੇ ਅਤੇ ਤੀਜਾ ਸਥਾਨ ਰਾਘਵ ਛੇਵੀਂ ਜਮਾਤ ਨੇ ਹਾਸਲ ਕੀਤਾ। ਸੀਨੀਅਰ ਵਰਗ ਵਿੱਚ ਪਹਿਲਾ ਸਥਾਨ ਗਰਵਿਤ ਸ਼ਰਮਾ ਬਾਰ੍ਹਵੀਂ ਜਮਾਤ, ਦੂਜਾ ਸਥਾਨ ਸਾਹਿਲਪ੍ਰੀਤ ਸਿੰਘ ਦੱਸਵੀਂ ਜਮਾਤ ਨੇ ਅਤੇ ਤੀਜਾ ਸਥਾਨ ਤਨੀਸ਼ਾ ਕੁਮਾਰੀ ਗਿਆਰਵੀਂ ਜਮਾਤ ਨੇ ਹਾਸਲ ਕੀਤਾ। ਜੇਤੂਆਂ ਨੂੰ ਸਕੂਲ ਮੁਖੀ ਰਮਨਦੀਪ ਕੌਰ ਅਤੇ ਸਟਾਫ ਵੱਲੋਂ ਤਗ਼ਮੇ ਅਤੇ ਸਰਟੀਫਿਕੇਟ ਤਕਸੀਮ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਟਾਟਾ ਕੰਪਨੀ ਤੋਂ ਪਰਵਿੰਦਰ ਸਿੰਘ ਨੇ ਬੱਚਿਆ ਨੂੰ ਕੰਪਨੀ ਦੀ ਮੈਗਜ਼ੀਨ ਵੀ ਭੇਟ ਕੀਤੀ। ਇਸ ਮੌਕੇ ਲੈਕਚਰਾਰ ਨੀਲਮ ਸ਼ਰਮਾ, ਸੋਨੀਆ ਬਾਂਸਲ ਤੇ ਜਸਵੀਰ ਕੌਰ ਆਦਿ ਹਾਜ਼ਰ ਸਨ।