ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਨਿਗਮ ਦਫ਼ਤਰ ਅੱਗੇ ਪ੍ਰਸ਼ਾਸਨ ਜਗਾਓ ਰੈਲੀ
ਦਿ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ (1680) ਜ਼ਿਲ੍ਹਾ ਸ਼ਾਖਾ ਵੱਲੋਂ ਬਰਸਾਤਾਂ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਜਗਾਉਣ ਲਈ ਗੇਟ ਰੈਲੀ ਕੀਤੀ ਤੇ ਮੰਗ ਕੀਤੀ ਕਿ ਨਦੀਆਂ-ਨਾਲਿਆਂ / ਡਰੇਨਾਂ ਦੀ ਸਫ਼ਾਈ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਮੌਜੂਦਾ ਸਮੇਂ ਵਿੱਚ ਇਹ ਬੰਦ ਪਈਆਂ ਹਨ।
ਵੱਖ-ਵੱਖ ਕਲੋਨੀਆਂ ਤੇ ਸ਼ਹਿਰ ਦੀਆਂ ਥਾਂ-ਥਾਂ ਤੋਂ ਖਸਤਾ ਤੇ ਟੁੱਟੀਆਂ ਸੜਕਾਂ ਦੀ ਮੁਰੰਮਤ ਕਰਵਾਈ ਜਾਵੇ, ਥਾਂ-ਥਾਂ ਤੇ ਕੁੜੇ ਦੀ ਸਾਂਭ ਸੰਭਾਲ ਲਈ ਬੰਦ ਕਨਟੇਨਰ ਰਖਾਏ ਜਾਣ, ਤਾਂ ਜੋ ਗੰਭੀਰ ਬਿਮਾਰੀਆਂ ਫੈਲਣ ਤੋਂ ਬਚਾਓ ਹੋ ਸਕੇ। ਮੁਲਾਜ਼ਮ ਤੇ ਪੈਨਸ਼ਨਰ ਆਗੂਆਂ ਨੇ ਕਿਹਾ ਕਿ ਪਟਿਆਲਾ ਸ਼ਹਿਰ ਵਿੱਚ ਮੁਲਾਜ਼ਮ ਕਲੋਨੀਆਂ ਅਤੇ ਦੋ ਦਰਜਨ ਬਾਹਰਲੀਆਂ ਕਲੋਨੀਆਂ ਵਿੱਚ ਮੁਲਾਜ਼ਮ ਰਹਿ ਰਹੇ। ਵਿਸ਼ੇਸ਼ ਤੌਰ ਤੇ ਰਾਜਪੁਰਾ ਕਲੋਨੀ, ਬਾਬੂ ਸਿੰਘ ਕਲੋਨੀ, ਅਬਲੋਵਾਲ ਕਲੋਨੀ ਤੇ ਬਾਜਵਾ ਕਲੋਨੀ, ਗੁਰਬਖ਼ਸ਼ ਕਲੋਨੀ, ਬਿਸ਼ਨ ਨਗਰ, ਆਦਿ ਸ਼ਾਮਲ ਹਨ। ਮੁਲਾਜ਼ਮ ਆਗੂ ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਰਾਮ ਲਾਲ ਰਾਮਾ, ਸ਼ਿਵ ਚਰਨ, ਰਾਮ ਪ੍ਰਸਾਦ ਸਹੋਤਾ, ਸੂਰਜ ਯਾਦਵ, ਪਰਮਿੰਦਰ ਕੰਬੋਜ, ਦੇਸ਼ ਰਾਜ, ਆਦਿ ਨੇ ਮੰਗ ਕੀਤੀ ਕਿ ਘੱਟੋ ਘੱਟ 500 ਸਫ਼ਾਈ ਤੇ ਸੀਵਰੇਜ ਕਾਮੇ ਰੱਖੇ ਜਾਣ ਤੇ ਅਸਥਾਈ ਕਾਮਿਆਂ ਨੂੰ ਰੈਗੂਲਰ ਕੀਤਾ ਜਾਵੇ ਤੇ ਬਰਸਾਤੀ ਮੌਸਮ ਦੌਰਾਨ ਆਫ਼ਤਾਂ ਨਾਲ ਨਿਪਟਣ ਲਈ ਪੰਜ ਸੌ ਕਾਮੇ ਫੌਰੀ ਭਰਤੀ ਕੀਤੇ ਜਾਣ। ਰੈਲੀ ਮਗਰੋਂ ਮੇਅਰ ਤੇ ਨਗਰ ਨਿਗਮ ਕਮਿਸ਼ਨਰ ਨਾਲ ਗੱਲਬਾਤ ਵੀ ਹੋਈ ਅਤੇ ਮੰਗ ਪੱਤਰ ਦਿੱਤਾ। ਇਸ ਮੌਕੇ ਸੰਜੂ ਕਾਗੜਾ, ਕਰਮਜੀਤ, ਰਜਿੰਦਰ, ਵਿਜੇ ਸਾਗਰ, ਗੁਰਸੇਵਕ, ਬਲਜਿੰਦਰ ਸਿੰਘ, ਅਸ਼ੋਕ ਏਕਤਾ, ਹੇਮ ਰਾਜ, ਪਵਨ ਕੁਮਾਰ, ਰਾਜ ਕੁਮਾਰ ਰਾਜੂ, ਪ੍ਰਕਾਸ਼ ਲੁਬਾਣਾ, ਲਖਵੀਰ ਸਿੰਘ, ਪ੍ਰਵੀਨ ਕੁਮਾਰ, ਬਲਬੀਰ ਸਿੰਘ, ਹੀਰਾ ਰਾਣੀ, ਸੁਰਿੰਦਰ ਸਿੰਘ, ਦੁੱਗਲ, ਹਰਬੰਸ ਸਿੰਘ, ਹਰੀ ਰਾਮ ਨਿੱਕਾ ਆਦਿ ਹਾਜ਼ਰ ਸਨ।