ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਬਿਜਲੀ ਸਪਲਾਈ ਠੱਪ
ਨਿੱਜੀ ਪੱਤਰ ਪ੍ਰੇਰਕ ਧੂਰੀ, 19 ਜੁਲਾਈ ਪਿੰਡਾਂ ਵਿੱਚ ਦੀ ਬਣ ਰਹੇ ਨਵੇਂ ਜੰਮੂ ਕਟੜਾ ਐਕਸਪ੍ਰੈੱਸ ਤੇ ਮਿੱਟੀ ਦੇ ਭਰਤ ਪਾਉਣ ਵਾਲੇ ਟਿਪੱਰ ਚਾਲਕ ਦੀ ਅਣਗਹਿਲੀ ਕਾਰਨ ਬੀਤੀ ਦੇਰ ਰਾਤ ਪਿੰਡ ਰਾਜਿੰਦਰਾਪੁਰੀ ਨੇੜੇ ਪਿੰਡਾਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ। ਪਿੰਡ...
Advertisement
ਨਿੱਜੀ ਪੱਤਰ ਪ੍ਰੇਰਕ
ਧੂਰੀ, 19 ਜੁਲਾਈ
Advertisement
ਪਿੰਡਾਂ ਵਿੱਚ ਦੀ ਬਣ ਰਹੇ ਨਵੇਂ ਜੰਮੂ ਕਟੜਾ ਐਕਸਪ੍ਰੈੱਸ ਤੇ ਮਿੱਟੀ ਦੇ ਭਰਤ ਪਾਉਣ ਵਾਲੇ ਟਿਪੱਰ ਚਾਲਕ ਦੀ ਅਣਗਹਿਲੀ ਕਾਰਨ ਬੀਤੀ ਦੇਰ ਰਾਤ ਪਿੰਡ ਰਾਜਿੰਦਰਾਪੁਰੀ ਨੇੜੇ ਪਿੰਡਾਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ। ਪਿੰਡ ਰਾਜਿੰਦਰਾਪੁਰੀ ਦੀ ਸਰਪੰਚ ਦੇ ਪਤੀ ਲਖਵਿੰਦਰ ਕੁਮਾਰ ਲੱਖਾ ਅਤੇ ਪਿੰਡ ਈਸੀ ਦੀ ਸਰਪੰਚ ਦੇ ਪਤੀ ਬੂਟਾ ਸਿੰਘ ਈਸੀ ਨੇ ਦੱਸਿਆ ਕਿ ਦੇਰ ਰਾਤ ਰਾਜਿੰਦਰਾਪੁਰੀ ਪੁਲ ਨੇੜੇ ਟਿੱਪਰ ਚਾਲਕ ਨੇ ਟਿੱਪਰ ਵਿੱਚੋਂ ਮਿੱਟੀ ਉਤਾਰਨ ਤੋਂ ਬਾਅਦ ਟਿੱਪਰ ਦੇ ਪਿਛਲਾ ਡਾਲਾ ਹੇਠ ਨਾ ਉਤਾਰਿਆ। ਇਸ ਕਾਰਨ ਕਈ ਨੇੜਲੇ ਵੱਡੇ ਦਰਖਤ ਟੁੱਟ ਗਏ, ਕਈ ਬਿਜਲੀ ਦੇ ਖੰਭੇ ਟੁੱਟਣ ਨਾਲ਼ ਪਿੰਡ ਰਾਜਿੰਦਰਾਪੁਰੀ, ਈਸੀ, ਈਸੜਾ ਅਤੇ ਲੁਹਾਰ ਮਾਜਰਾ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਹੋ ਗਈ।
Advertisement
Advertisement
×

