ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਿਸਾਨ ਜਥੇਬੰਦੀ ਵੱਲੋਂ ਅਹੁਦੇਦਾਰਾਂ ਦੀ ਚੋਣ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਤਿੰਨ ਪਿੰਡਾਂ ਵਿੱਚ ਚੋਣ ਮੀਟਿੰਗਾਂ ਕਰ ਕੇ ਨਵੀਂਆਂ ਕਿਸਾਨ ਇਕਾਈਆਂ ਚੁਣੀਆਂ ਗਈਆਂ, ਜਦੋਂ ਕਿ ਇਨ੍ਹਾਂ ਇਕਾਈਆਂ ਦੇ ਗਠਨ ਦੌਰਾਨ ਬਲਾਕ ਟੀਮ ਦੇ ਮੋਹਰੀ ਹਰਪਾਲ ਸਿੰਘ ਪੇਧਨੀ, ਆਗੂ ਹਰਬੰਸ ਸਿੰਘ ਲੱਡਾ, ਰਾਮ ਸਿੰਘ ਕੱਕੜਵਾਲ ਅਤੇ...
Advertisement

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਤਿੰਨ ਪਿੰਡਾਂ ਵਿੱਚ ਚੋਣ ਮੀਟਿੰਗਾਂ ਕਰ ਕੇ ਨਵੀਂਆਂ ਕਿਸਾਨ ਇਕਾਈਆਂ ਚੁਣੀਆਂ ਗਈਆਂ, ਜਦੋਂ ਕਿ ਇਨ੍ਹਾਂ ਇਕਾਈਆਂ ਦੇ ਗਠਨ ਦੌਰਾਨ ਬਲਾਕ ਟੀਮ ਦੇ ਮੋਹਰੀ ਹਰਪਾਲ ਸਿੰਘ ਪੇਧਨੀ, ਆਗੂ ਹਰਬੰਸ ਸਿੰਘ ਲੱਡਾ, ਰਾਮ ਸਿੰਘ ਕੱਕੜਵਾਲ ਅਤੇ ਕਰਮਜੀਤ ਸਿੰਘ ਬੇਨੜਾ ਨੇ ਚੋਣ ਦੀ ਨਿਗਰਾਨੀ ਕੀਤੀ। ਬਲਾਕ ਜਨਰਲ ਸਕੱਤਰ ਹਰਪਾਲ ਸਿੰਘ ਪੇਧਨੀ ਨੇ ਦੱਸਿਆ ਕਿ ਪਿੰਡ ਪੇਧਨੀ ਦੀ ਚੋਣ ਦੌਰਾਨ ਪ੍ਰਧਾਨ ਤੇਜਾ ਸਿੰਘ ਮੱਖਣ, ਜਨਰਲ ਸਕੱਤਰ ਮਨਜੀਤ ਸਿੰਘ, ਮੀਤ ਪ੍ਰਧਾਨ ਬਲਵਿੰਦਰ ਸਿੰਘ ਕਾਕਾ, ਸੀਨੀਅਰ ਮੀਤ ਪ੍ਰਧਾਨ ਅਜੀਤ ਪਾਲ ਸਿੰਘ, ਖਜ਼ਾਨਚੀ ਸਤਨਾਮ ਸਿੰਘ, ਪ੍ਰਚਾਰ ਸਕੱਤਰ ਸੁਖਵਿੰਦਰ ਸਿੰਘ, ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ, ਸੰਗਠਨ ਸਕੱਤਰ ਗੁਰਮਿਲਾਪ ਸਿੰਘ, ਸਲਾਹਕਾਰ ਰੂਪ ਸਿੰਘ, ਗੁਰਜੰਟ ਸਿੰਘ ਸਮੇਤ 19 ਮੈਂਬਰੀ ਕਮੇਟੀ ਗਠਿਤ ਕੀਤੀ ਗਈ। ਪਿੰਡ ਲੱਡਾ ਇਕਾਈ ਦੇ ਪ੍ਰਧਾਨ ਗੁਰਦੇਵ ਸਿੰਘ, ਜਨਰਲ ਸਕੱਤਰ ਦਵਿੰਦਰ ਸਿੰਘ ਮਿੱਠੂ, ਸੀਨੀਅਰ ਮੀਤ ਪ੍ਰਧਾਨ ਪਰਗਟ ਸਿੰਘ, ਖਜ਼ਾਨਚੀ ਹਰਮੇਲ ਸਿੰਘ ਤੇ ਸੰਗਠਨ ਸਕੱਤਰ ਹਰਜੀਤ ਸਿੰਘ ਆਦਿ ਚੁਣੇ ਗਏ। ਪਿੰਡ ਬੇਨੜਾ ਦੀ ਚੋਣ ਦੌਰਾਨ ਪ੍ਰਧਾਨ ਸਿੰਗਾਰਾ ਸਿੰਘ, ਜਨਰਲ ਸਕੱਤਰ ਨਾਇਬ ਸਿੰਘ, ਮੀਤ ਪ੍ਰਧਾਨ ਜ਼ੋਰਾ ਸਿੰਘ, ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ, ਖਜ਼ਾਨਚੀ ਰਣ ਸਿੰਘ ਤੇ ਸਹਾਇਕ ਖਜ਼ਾਨਚੀ ਸਤਪਾਲ ਸਿੰਘ ਆਦਿ ਚੁਣੇ ਗਏ।

Advertisement
Advertisement